ਸੜਕ ਹਾਦਸੇ ''ਚ ਅੱਠ ਲੋਕਾਂ ਦੀ ਦਰਦਨਾਕ ਮੌਤ

Thursday, Jul 25, 2024 - 04:10 PM (IST)

ਸੜਕ ਹਾਦਸੇ ''ਚ ਅੱਠ ਲੋਕਾਂ ਦੀ ਦਰਦਨਾਕ ਮੌਤ

ਤਾਸ਼ਕੰਦ (ਯੂ. ਐੱਨ. ਆਈ.): ਉਜ਼ਬੇਕਿਸਤਾਨ ਦੇ ਕਰਾਕਲਪਾਕਿਸਤਾਨ ਗਣਰਾਜ ਵਿਚ ਬੁੱਧਵਾਰ ਨੂੰ ਇਕ ਸੜਕ ਹਾਦਸਾ ਵਾਪਰਿਆ। ਇਸ ਸੜਕ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਗ੍ਰਹਿ ਮੰਤਰਾਲੇ ਦੀ ਪ੍ਰੈੱਸ ਸਰਵਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ ਖ਼ਿਲਾਫ਼ ਜੰਗ ਲੜਨ ਲਈ ਰੂਸ ਦੇ ਰਿਹੈ 50 ਲੱਖ ਰੁਪਏ

ਇਹ ਹਾਦਸਾ ਕੱਲ੍ਹ ਸ਼ਾਮ ਏ-380 ਹਾਈਵੇਅ 'ਤੇ ਉਸ ਸਮੇਂ ਵਾਪਰਿਆ ਜਦੋਂ ਇਕ ਕਾਰ ਚਾਲਕ ਕੰਟਰੋਲ ਗੁਆ ਬੈਠਾ ਅਤੇ ਦੂਜੀ ਲੇਨ 'ਚ ਜਾ ਕੇ ਇਕ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਦੋਨਾਂ ਡਰਾਈਵਰ ਅਤੇ ਇੱਕ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੰਜ ਹੋਰ ਲੋਕਾਂ ਨੇ ਬਾਅਦ ਵਿੱਚ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News