ਜਾਪਾਨ ’ਚ ਓਮੀਕਰੋਨ ਵੇਰੀਐਂਟ ਦੇ 8 ਨਵੇਂ ਮਾਮਲੇ ਆਏ ਸਾਹਮਣੇ
Friday, Dec 10, 2021 - 05:16 PM (IST)
ਟੋਕੀਓ (ਵਾਰਤਾ) : ਜਾਪਾਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ 8 ਮਾਮਲੇ ਸਾਹਮਣੇ ਆਉਣ ਦੇ ਬਾਅਦ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਸੰਖਿਆ ਵੱਧ ਕੇ 12 ਹੋ ਗਈ ਹੈ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਕਿਹਾ ਕਿ ਓਮੀਕਰੋਨ ਨਾਲ ਪੀੜਤ ਸਾਰੇ ਨਵੇਂ ਮਾਮਲੇ ਨਵੰਬਰ ਦੇ ਅੰਤ ਅਤੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਵਿਦੇਸ਼ ਤੋਂ ਜਾਪਾਨ ਪੁੱਜੇ ਸਨ।
ਜਾਪਾਨ ਨੇ 30 ਨਵੰਬਰ ਨੂੰ ਓਮੀਕਰੋਨ ਦੇ ਪਹਿਲੇ ਮਾਮਲੇ ਦਾ ਐਲਾਨ ਕੀਤਾ ਸੀ। ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਨਵੇਂ ਓਮੀਕਰੋਨ ਵੇਰੀਐਂਟ ਦੀ ਪੁਸ਼ਟੀ ਕਈ ਹੋਰ ਦੇਸ਼ਾਂ ਵਿਚ ਕੀਤੀ ਗਈ ਹੈ। ਇਹ ਵਾਇਰਸ ਦੇ ਪਿਛਲੇ ਵੇਰੀਐਂਟ ਦੀ ਤੁਲਨਾ ਵਿਚ ਜ਼ਿਆਦਾ ਤੇਜ਼ੀ ਨਾਲ ਫ਼ੈਲ ਸਕਦਾ ਹੈ ਅਤੇ ਕੋਰੋਨਾ ਦੇ ਟੀਕੇ ਇਸ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਵਿਚ ਕਾਰਗਰ ਹਨ।