ਕੀਨੀਆ ਵਿਚ ਸ਼ੱਕੀ ਇਸਲਾਮਿਸਟ ਹਮਲੇ ਵਿਚ 8 ਲੋਕਾਂ ਦੀ ਮੌਤ

12/07/2019 4:21:32 PM

ਨੈਰੋਬੀ(ਏ.ਐਫ.ਪੀ.)- ਉੱਤਰ-ਪੂਰਬੀ ਕੀਨੀਆ ਵਿਚ ਇਕ ਬੱਸ 'ਤੇ ਹਮਲਾ ਹੋਣ ਦੀ ਖਬਰ ਮਿਲੀ ਹੈ। ਇਸ ਦੌਰਾਨ 7 ਪੁਲਸ ਕਰਮਚਾਰੀਆਂ ਸਣੇ 8 ਲੋਕਾਂ ਦੀ ਮੌਤ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਸੋਮਾਲੀ ਇਸਲਾਮਿਸਟ ਸ਼ਬਾਬ ਸਮੂਹ ਨੇ ਕੀਤਾ ਹੈ। ਰਾਸ਼ਟਰਪਤੀ ਦੇ ਇਕ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਕੀਨੀਆ ਦੇ ਰਾਸ਼ਟਰਪਤੀ ਉਹੁਰੂ ਕੀਨਯੱਤਾ ਨੂੰ ਵਜ਼ੀਰ ਕਾਊਂਟੀ ਵਿਚ ਜਿਹਾਦੀ ਹਮਲੇ ਦੌਰਾਨ ਪੁਲਸ ਕਰਮਚਾਰੀਆਂ ਸਣੇ ਅੱਠ ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਇਕ ਸੀਨੀਅਰ ਪੁਲਸ ਸੂਤਰ ਨੇ ਏਐਫਪੀ ਨੂੰ ਦੱਸਿਆ ਕਿ ਇਸ ਹਮਲੇ ਵਿਚ 7 ਪੁਲਸ ਕਰਮਚਾਰੀਆਂ ਦੀ ਮੌਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਤੇ ਸੁਰੱਖਿਆ ਬਲ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਹਮਲੇ ਪਿੱਛੇ ਸੋਮਾਲੀ ਇਸਲਾਮਿਸਟ ਸ਼ਬਾਬ ਸਮੂਹ ਦੇ ਹੋਣ ਦਾ ਸ਼ੱਕ ਹੈ। ਪਰ ਸਮੂਹ ਵਲੋਂ ਅਜੇ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਅਲ-ਕਾਇਦਾ ਨਾਲ ਸਬੰਧਤ ਸ਼ਬਾਬ ਅੰਤਰਰਾਸ਼ਟਰੀ ਪੱਧਰ 'ਤੇ ਸਮਰਥਨ ਪ੍ਰਾਪਤ ਸੋਮਾਲੀ ਸਰਕਾਰਾਂ ਨੂੰ ਹਰਾਉਣ ਲਈ ਇਕ ਦਹਾਕੇ ਤੋਂ ਵੀ ਵਧ ਸਮੇਂ ਤੋਂ ਲੜ ਰਿਹਾ ਹੈ ਤੇ ਇਸ ਲਈ ਉਹ ਵਾਹਨਾਂ 'ਤੇ ਸਿੱਧੇ ਹਮਲਿਆਂ ਦਾ ਸਹਾਕਾ ਲੈਂਦਾ ਆ ਰਿਹਾ ਹੈ। 


Baljit Singh

Content Editor

Related News