ਪੇਰੂ 'ਚ ਵਾਪਰਿਆ ਵੱਡਾ ਹਾਦਸਾ, 3 ਬੱਚਿਆਂ ਸਮੇਤ 8 ਲੋਕਾਂ ਦੀ ਮੌਤ

08/18/2022 9:44:58 AM

ਲੀਮਾ (ਏਜੰਸੀ)- ਪੇਰੂ ਦੇ ਦੱਖਣ-ਪੂਰਬੀ ਕੁਜ਼ਕੋ ਵਿਭਾਗ ਵਿਚ ਕਾਰ ਅਤੇ ਟਰੱਕ ਦੀ ਟੱਕਰ ਵਿਚ 8 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪਰੋਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Pfizer ਦੇ CEO ਨੂੰ ਹੋਇਆ 'ਕੋਰੋਨਾ', ਵੈਕਸੀਨ ਦੀਆਂ ਲੈ ਚੁੱਕੇ ਹਨ 4 ਖ਼ੁਰਾਕਾਂ

ਆਰ.ਪੀ.ਪੀ. ਰੇਡੀਓ ਬ੍ਰਾਡਕਾਸਟਰ ਮੁਤਾਬਕ ਲਾਲ ਰੰਗ ਦੀ ਕਾਰ ਦੀ ਟਰੱਕ ਨਾਲ ਹੋਈ ਟੱਕਰ ਵਿਚ 8 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ ਮਰਨ ਵਾਲੇ ਸਾਰੇ ਲੋਕ ਇਕੋ ਪਰਿਵਾਰ ਦੇ ਮੈਂਬਰ ਦੱਸੇ ਗਏ ਹਨ, ਜੋ ਕਿ ਕਾਰ ਵਿਚ ਸਵਾਰ ਸਨ। ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ 3 ਬੱਚੇ ਵੀ ਸ਼ਾਮਲ ਹਨ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ: ਸਕਾਟਲੈਂਡ 'ਚ ਲਾਗੂ ਹੋਇਆ 'ਪੀਰੀਅਡ ਪ੍ਰੋਡਕਟ ਐਕਟ', ਔਰਤਾਂ ਨੂੰ ਮਿਲਣਗੇ ਮੁਫ਼ਤ ਮਾਹਵਾਰੀ ਉਤਪਾਦ


cherry

Content Editor

Related News