ਆਸਟਰੀਆ ''ਚ ਬਰਫ ਦੇ ਤੋਦੇ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ

Sunday, Feb 06, 2022 - 09:56 AM (IST)

ਆਸਟਰੀਆ ''ਚ ਬਰਫ ਦੇ ਤੋਦੇ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ

ਵਿਏਨਾ (ਵਾਰਤਾ): ਪੱਛਮੀ ਆਸਟਰੀਆ ਵਿੱਚ 24 ਘੰਟਿਆਂ ਦੌਰਾਨ ਬਰਫ ਦੇ ਤੋਦੇ ਡਿੱਗਣ ਦੀਆਂ ਤਿੰਨ ਵੱਖ-ਵੱਖ ਘਟਨਾਵਾਂ ਵਿੱਚ 8 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਹ ਘਟਨਾਵਾਂ ਵੋਰਾਰਲਬਰਗ ਅਤੇ ਟਾਇਰੌਲ ਰਾਜ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵਾਪਰੀਆਂ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪ੍ਰਦਰਸ਼ਨਾਂ ਨੂੰ ਖ਼ਤਮ ਕਰਾਉਣ ਲਈ ਫ਼ੌਜੀ ਕਾਰਵਾਈ 'ਤੇ ਵਿਚਾਰ ਨਹੀਂ : PM ਟਰੂਡੋ
 

ਪੁਲਸ ਦੇ ਆਸਟਰੀਆ ਅਤੇ ਸਵਿਟਜਰਲੈਂਡ ਦੀ ਸੀਮਾ ਨੇੜੇ ਬਰਫ ਦੇ ਤੋਦੇ ਡਿੱਗਣ ਕਾਰਨ ਚਾਰ ਸਵੀਡਿਸ਼ ਸਕਾਈਰ ਅਤੇ ਉਹਨਾਂ ਦੇ ਆਸਟਰੀਆਈ ਗਾਈਡ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਅਤੇ ਬਰਫ ਦੇ ਤੋਦੇ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News