ਕੈਨੇਡਾ ਫੈਡਰਲ ਚੋਣਾਂ : ਬੰਗਲਾਦੇਸ਼ੀ ਮੂਲ ਦੇ 8 ਉਮੀਦਵਾਰ ਮੈਦਾਨ 'ਚ

Monday, Sep 06, 2021 - 06:35 PM (IST)

ਕੈਨੇਡਾ ਫੈਡਰਲ ਚੋਣਾਂ : ਬੰਗਲਾਦੇਸ਼ੀ ਮੂਲ ਦੇ 8 ਉਮੀਦਵਾਰ ਮੈਦਾਨ 'ਚ

ਢਾਕਾ/ਟੋਰਾਂਟੋ (ਵਾਰਤਾ): ਕੈਨੇਡਾ ਵਿਚ 20 ਸਤੰਬਰ ਨੂੰ ਹੋਣ ਵਾਲੀਆਂ 44ਵੀਆਂ ਫੈਡਰਲ ਚੋਣਾਂ ਵਿਚ ਬੰਗਲਾਦੇਸ਼ੀ ਮੂਲ ਦੇ 8 ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ। ਇਹਨਾਂ 8 ਉਮੀਦਵਾਰਾ ਨੂੰ ਕੈਨੇਡਾ ਦੀਆਂ ਮੁੱਖ ਰਾਜਨੀਤਕ ਪਾਰਟੀਆਂ ਨੇ ਉਮੀਦਵਾਰ ਬਣਾਇਆ ਹੈ ਜਿਹਨਾਂ ਵਿਚ ਕੰਜ਼ਰਵੇਟਿਵ ਪਾਰਟੀ ਨੇ 2, ਲਿਬਰਲ ਪਾਰਟੀ ਨੇ 1, ਐੱਨ.ਡੀ.ਪੀ. ਨੇ 4 ਅਤੇ ਗ੍ਰੀਨ ਪਾਰਟੀ ਨੇ 1 ਨੂੰ ਉਮੀਦਵਾਰ ਐਲਾਨਿਆ ਹੈ। ਇਹਨਾਂ ਵਿਚੋਂ ਇਕ ਨਾਮਿਰ ਰਹਿਮਾਨ ਹੈ ਜੋ ਬੰਗਲਾਦੇਸ਼ ਦੇ ਬੋਗਰਾ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਉਹ ਢਾਕਾ ਵਿਚ ਵੱਡੇ ਹੋਏ ਅਤੇ ਫਿਰ ਪੜ੍ਹਾਈ ਮਗਰੋਂ 25 ਸਾਲ ਪਹਿਲਾਂ ਬੰਗਲਾਦੇਸ਼ ਤੋਂ ਕੈਨੇਡਾ ਚਲੇ ਗਏ ਸਨ। ਉਹਨਾਂ ਨੇ ਇੱਥੇ ਵੈਗਨਰ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿਚ ਪੜ੍ਹਾਈ ਕੀਤੀ ਅਤੇ ਬਾਅਦ ਵਿਚ ਐੱਨ.ਡੀ.ਪੀ. ਨਾਲ ਜੁੜ ਗਏ। 

ਉਹ ਐਲਬਰਟਾ ਸੂਬੇ ਦੇ ਮੰਤਰੀ ਰਾਚੇਲ ਨਾਤਲੇ ਦੇ ਰਾਜਨੀਤਕ ਸਲਾਹਕਾਰ ਵੀ ਰਹਿ ਚੁੱਕੇ ਹਨ। ਉਹ ਤੀਜੀ ਵਾਰ ਇਸੇ ਪਾਰਟੀ ਦੇ ਟਿਕਟ 'ਤੇ ਪਹਿਲਾਂ ਵਾਂਗ ਹੀ ਨਿਆਗਰਾ ਪੱਛਮੀ ਸੀਟ 'ਤੇ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਦੀਆਂ ਦੋ ਚੋਣਾਂ ਵਿਚ ਉਹਨਾਂ ਨੂੰ ਕੰਜ਼ਰਵੇਟਿਵ ਪਾਰਟੀ ਦੇ ਡੀਨ ਐਲੀਸਨ ਨੇ ਹਰਾਇਆ ਸੀ ਅਤੇ ਇਸ ਵੇਲੇ ਉਹ ਊਰਜਾ ਮੰਤਰਾਲੇ ਵਿਚ ਸੀਨੀਅਰ ਸਲਾਹਕਾਰ ਹਨ। ਨੌਜਵਾਨ ਬੰਗਲਾਦੇਸ਼ੀ-ਕੈਨੇਡੀਅਨ ਨਾਗਰਿਕ ਸੰਨੀ ਮੀ ਨੂੰ ਗ੍ਰੀਨ ਪਾਰਟੀ ਨੇ ਅਸ਼ਹੋਇਆ ਸੀਟ ਤੋਂ ਉਮੀਦਵਾਰ ਬਣਾਇਆ ਹੈ। ਇਸ ਤੋਂ ਪਹਿਲਾਂ ਉਹ ਟੋਰਾਂਟੋ ਸੀਟ ਤੋਂ ਸਿਟੀ ਕੌਂਸਲ ਲਈ ਲੜੇ ਸਨ ਅਤੇ ਇਸ ਵਾਰ ਫੈਡਰਲ ਚੋਣਾਂ ਵਿਚ ਹਿੱਸਾ ਲੈ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਹੋਰ 6 ਬੰਗਲਾਦੇਸ਼ੀ ਮੂਲ ਦੇ ਨਾਗਰਿਕਾਂ ਵਿਚ ਅਫਰੋਜ਼ਾ ਹੋਸੇਨ ਲਿਬਰਲ ਪਾਰਟੀ ਤੋਂ ਅਸ਼ਹੋਆ ਸੀਟ 'ਤੇ ਮੋਹਸਿਨ ਭੁੰਈਆ ਕੰਜ਼ਰਵੇਟਿਵ ਪਾਰਟੀ ਦੇ ਟਿਕਟ 'ਤੇ ਟੋਰਾਂਟੋ ਵਿਚ ਸਕਾਰਬੋ ਦੱਖਣੀ ਸੀਟ 'ਤੇ, ਐੱਨ.ਡੀ.ਪੀ. ਦੇ ਫੈਜ਼ ਕਮਾਲ ਸਕਾਰਬ੍ਰੋ ਕੇਂਦਰੀ ਸੀਟ ਅਤੇ ਐੱਨ.ਡੀ.ਪੀ. ਦੇ ਖਾਲਿਸ਼ ਅਹਿਮਦ ਅਲਬਰਟਾ ਸੀਟ 'ਤੇ ਚੋਣ ਲੜ ਰਹੇ ਹਨ। ਇਹਨਾਂ ਦੇ ਇਲਾਵਾ ਗੁਲਸ਼ਨ ਅਖਤਰ ਅਤੇ ਸੈਯਦ ਮੋਹਸਿਨ ਕੰਜ਼ਰਵੇਟਿਵ ਪਾਰਟੀ ਦੇ ਟਿਕਟ 'ਤੇ ਵੈਨਕੂਵਰ ਸ਼ਹਿਰ ਦੀ ਸੋਰੀ-ਨਿਊਟਨ ਖੇਤਰ ਤੋਂ ਚੋਣ ਮੈਦਾਨ ਵਿਚ ਹਨ। ਸੈਯਦ ਮੋਹਸਿਨ ਢਾਕਾ ਵਿਚ ਇਕ ਵਾਰ ਸਾਂਸਦ ਰਹਿ ਚੁੱਕੇ ਹਨ ਅਤੇ ਉਹਨਾਂ ਦੇ ਪਿਤਾ ਜੀ ਐਸ.ਏ. ਖਾਲਿਕ ਢਾਕਾ ਦੇ ਮੀਰਪੁਰ ਤੋਂ ਬੀ.ਐੱਨ.ਪੀ. ਪਾਰਟੀ ਤੋਂ ਨੇਤਾ ਹਨ।


author

Vandana

Content Editor

Related News