ਅਮਰੀਕੀ ਡੇਰੇ ਦੇ ਅੱਠ ਅਫਗਾਨ ਸੁਰੱਖਿਆ ਕਰਮੀਆਂ ਦੀ ਬੰਦੂਕਧਾਰੀਆਂ ਨੇ ਕੀਤੀ ਹੱਤਿਆ

Tuesday, Jun 20, 2017 - 01:36 PM (IST)

ਅਮਰੀਕੀ ਡੇਰੇ ਦੇ ਅੱਠ ਅਫਗਾਨ ਸੁਰੱਖਿਆ ਕਰਮੀਆਂ ਦੀ ਬੰਦੂਕਧਾਰੀਆਂ ਨੇ ਕੀਤੀ ਹੱਤਿਆ

ਕਾਬੁਲ— ਉੱਤਰੀ ਪਰਵਾਨ ਪ੍ਰਾਂਤ 'ਚ ਕੁਝ ਬੰਦੂਕਧਾਰੀਆਂ ਨੇ ਅਫਗਾਨਿਸਤਾਨ ਦੇ ਅੱਠ ਸੁਰੱਖਿਆ ਕਰਮੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੂਤਰਾਂ ਮੁਤਾਬਕ ਬਗਰਾਮ ਜ਼ਿਲ੍ਹੇ 'ਚ ਦੇਰ ਰਾਤੇ ਹੋਈ ਇਸ ਘਟਨਾ 'ਚ ਦੋ ਹੋਰ ਸੁਰੱਖਿਆ ਕਰਮੀ ਜ਼ਖਮੀ ਹੋ ਗਏ। 
ਬਗਰਾਮ ਏਅਰਫੀਲਡ ਅਫਗਾਨਿਸਤਾਨ 'ਚ ਅਮਰੀਕੀ ਸੈਨਾ ਦਾ ਪ੍ਰਮੁੱਖ ਡੇਰਾ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਹੁਣ ਤੱਕ ਕਿਸੇ ਸੰਗਠਨ ਨੇ ਨਹੀਂ ਲਈ ਹੈ। ਹਾਲਾਂਕਿ ਤਾਲਿਬਾਨ ਨੇ ਅਮਰੀਕੀ ਸੁਰੱਖਿਆ ਬਲਾਂ 'ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਦੂਜੇ ਪਾਸੇ ਇਸਲਾਮਿਕ ਸਟੇਟ ਸਮੂਹ ਨਾਲ ਸੰਬੰਧਿਤ ਗੈਂਗ ਇਸ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਤੇ ਹਮਲੇ ਕਰ ਆਪਣੀ ਹੋਂਦ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਤਰਾਂ ਮੁਤਾਬਕ ਗੋਲੀਬਾਰੀ ਦੀ ਘਟਨਾ ਦੀ ਜਾਂਚ ਜਾਰੀ ਹੈ।


Related News