ਭਾਰਤ ਨੂੰ ਗਲੋਬਲ ਮੈਨੂਫੈਕਚਰਿੰਗ ਹੱਬ ਬਣਾਉਣ ਦੇ ਹੰਭਲਿਆਂ ਨੂੰ ਲੱਗ ਸਕਦੈ ਝਟਕਾ, ਜਾਣੋ ਵਜ੍ਹਾ
Friday, Jul 04, 2025 - 11:16 AM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਨੂੰ ਗਲੋਬਲ ਮੈਨੂਫੈਕਚਰਿੰਗ ਹੱਬ ਬਣਾਉਣ ਦੇ ਹੰਭਲਿਆਂ ਨੂੰ ਝਟਕਾ ਲੱਗ ਸਕਦਾ ਹੈ ਕਿਉਂਕਿ ਚੀਨ ਹੁਣ ਆਪਣੇ ਤਕਨੀਕੀ ਐਕਸਪਰਟਜ਼ ਅਤੇ ਆਧੁਨਿਕ ਟੈਕਨਾਲੋਜੀ ਨੂੰ ਬਾਹਰ ਭੇਜਣ ’ਤੇ ਚੁਪਚਾਪ ਰੋਕ ਲਾ ਰਿਹਾ ਹੈ। ਇਸ ਨਵੀਂ ਰਣਨੀਤੀ ਦਾ ਅਸਰ ਭਾਰਤ ’ਚ ਐਪਲ ਦੇ ਸਭ ਤੋਂ ਵੱਡੇ ਕੰਟਰੈਕਟ ਮੈਨੂਫੈਕਚਰਰ ਫਾਕਸਕਾਨ ’ਤੇ ਸਾਫ ਦਿਸ ਰਿਹਾ ਹੈ, ਜਿੱਥੋਂ 300 ਤੋਂ ਜ਼ਿਆਦਾ ਚੀਨੀ ਇੰਜੀਨੀਅਰ ਅਤੇ ਟੈਕਨੀਸ਼ੀਅਨ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ : ਵੱਡੀ ਰਾਹਤ : ਸਰਕਾਰ ਦਾ U-Turn , ਪੁਰਾਣੇ ਵਾਹਨਾਂ ਦੀ ਪਾਲਸੀ 'ਚ ਹੋਵੇਗਾ ਬਦਲਾਅ
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਚੀਨ ਨੇ ਇਸ ਸਾਲ ਦੀ ਸ਼ੁਰੂਆਤ ’ਚ ਹੀ ਸਥਾਨਕ ਸਰਕਾਰਾਂ ਅਤੇ ਏਜੰਸੀਆਂ ਨੂੰ ਇਹ ‘ਸੰਕੇਤ’ ਦੇ ਦਿੱਤੇ ਸੀ ਕਿ ਉਹ ਭਾਰਤ ਅਤੇ ਵਿਅਤਨਾਮ ਵਰਗੇ ਦੇਸ਼ਾਂ ’ਚ ਟੈਲੇਂਟ ਅਤੇ ਟੈਕਨਾਲੋਜੀ ਨੂੰ ਟਰਾਂਸਫਰ ਨਾ ਹੋਣ ਦੇਣ। ਇਹ ਰੋਕ ਭਾਵੇਂ ਹੀ ਆਧਿਕਾਰਕ ਨਹੀਂ ਹੈ ਪਰ ਇਨ੍ਹਾਂ ਨੂੰ ‘ਸਾਈਲੈਂਟ ਸੈਂਕਸ਼ਨ’ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : PPF 'ਚ ਨਿਵੇਸ਼ ਬਣ ਸਕਦੈ ਕਰੋੜਾਂ ਦਾ ਫੰਡ, ਬਸ ਕਰਨਾ ਹੋਵੇਗਾ ਇਹ ਕੰਮ
ਤਮਿਲਨਾਡੂ ਅਤੇ ਕਰਨਾਟਕ ’ਚ ਮੌਜੂਦ ਫਾਕਸਕਾਨ ਦੀਆਂ ਫੈਕਟਰੀਆਂ ਤੋਂ ਪਿਛਲੇ 2 ਮਹੀਨਿਆਂ ’ਚ 300 ਤੋਂ ਜ਼ਿਆਦਾ ਚੀਨੀ ਇੰਜੀਨੀਅਰ ਵਾਪਸ ਪਰਤ ਚੁੱਕੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਐਕਸਪਰਟ ਭਾਰਤ ’ਚ ਆਈਫੋਨ ਪ੍ਰੋਡਕਸ਼ਨ ਲਾਈਨ ਨੂੰ ਤੇਜ਼ੀ ਨਾਲ ਖਡ਼੍ਹਾ ਕਰਨ ਅਤੇ ਸਥਾਨਕ ਵਰਕਰਜ਼ ਨੂੰ ਟ੍ਰੇਨਿੰਗ ਦੇਣ ਲਈ ਲਿਆਂਦੇ ਗਏ ਸਨ।
ਇਹ ਵੀ ਪੜ੍ਹੋ : ਬਾਬਾ ਰਾਮਦੇਵ ਦੀ ਕੰਪਨੀ 'ਪਤੰਜਲੀ ਆਯੁਰਵੇਦ" ਨੂੰ Dabur ਨਾਲ ਪੰਗਾ ਲੈਣਾ ਪਿਆ ਮਹਿੰਗਾ, ਜਾਣੋ ਪੂਰਾ ਮਾਮਲਾ
ਹੁਣ ਉਨ੍ਹਾਂ ਦੀ ਜਗ੍ਹਾ ਜ਼ਿਆਦਾਤਰ ਤਾਇਵਾਨੀ ਇੰਜੀਨੀਅਰ ਕੰਮ ਕਰ ਰਹੇ ਹਨ। ਇਹ ਹਾਲਤ ਅਜਿਹੇ ਸਮੇਂ ’ਚ ਆਏ ਹਨ, ਜਦੋਂ ਐਪਲ ਆਪਣੀ ਨਵੀਂ ਆਈਫੋਨ17 ਸੀਰੀਜ਼ ਦੇ ਪ੍ਰੋਡਕਸ਼ਨ ਦੀ ਤਿਆਰੀ ਕਰ ਰਿਹਾ ਹੈ ਅਤੇ ਕਰਨਾਟਕ ਦੇ ਦੇਵਨਹੱਲੀ ’ਚ ਆਪਣਾ 300 ਏਕਡ਼ ਦਾ ਮੈਨੂਫੈਕਚਰਿੰਗ ਯੂਨਿਟ ਤਿਆਰ ਕਰ ਰਿਹਾ ਹੈ। ਇੰਜੀਨੀਅਰਾਂ ਦੀ ਵਾਪਸੀ ਨਾਲ ਪ੍ਰੋਡਕਸ਼ਨ ਦੀ ਗੁਣਵੱਤਾ ’ਤੇ ਅਸਰ ਨਹੀਂ ਪਵੇਗਾ ਪਰ ਕੰਮ ਦੀ ਰਫਤਾਰ ਅਤੇ ਸਕਿੱਲ ਟਰਾਂਸਫਰ ਦੀ ਪ੍ਰਕਿਰਿਆ ਹੌਲੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਅਣਜਾਣੇ 'ਚ ਹੋਵੇ ਜਾਂ ਜਾਣਬੁੱਝ ਕੇ, ਸਿਰਫ਼ ਇਕ ਗਲਤੀ ਕਾਰਨ ਹੋ ਸਕਦੀ ਹੈ 7 ਸਾਲ ਤੱਕ ਦੀ ਕੈਦ
ਭਾਰਤ-ਚੀਨ ਸਬੰਧਾਂ ’ਚ ਤਣਾਅ ਹੁਣ ਵੀ ਕਾਇਮ
ਭਾਵੇਂ ਹੀ ਭਾਰਤ ਅਤੇ ਚੀਨ ’ਚ ਕੂਟਨੀਤਕ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਪਰ ਕਈ ਪੱਧਰਾਂ ’ਤੇ ਤਣਾਅ ਬਣਿਆ ਹੋਇਆ ਹੈ। ਭਾਰਤ ’ਚ ਹੁਣ ਵੀ ਟਿਕਟਾਕ ਵਰਗੇ ਕਈ ਚੀਨੀ ਐਪਸ ਬੈਨ ਹਨ, ਉਥੇ ਹੀ ਚੀਨ ਨੇ ਯੂਰੀਆ ਅਤੇ ਹੋਰ ਜ਼ਰੂਰੀ ਵਸਤਾਂ ਦੀ ਬਰਾਮਦ ’ਤੇ ਸਖਤੀ ਵਰਤੀ ਹੈ। ਉਥੇ ਹੀ, ਭਾਰਤ ਅਤੇ ਵਿਅਤਨਾਮ ’ਚ ਨਿਵੇਸ਼ ਅਤੇ ਮੈਨੂਫੈਕਚਰਿੰਗ ਨੂੰ ਲੈ ਕੇ ਸਿੱਧੀ ਮੁਕਾਬਲੇਬਾਜ਼ੀ ਹੈ। ਭਾਰਤ ਹੁਣ ਤਕਨੀਕ ਅਤੇ ਕ੍ਰਿਟੀਕਲ ਮਿਨਰਲਜ਼ ਵਰਗੇ ਸੈਕਟਰਜ਼ ’ਚ ਚੀਨ ’ਤੇ ਆਪਣੀ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8