ਇਕਵਾਡੋਰ ਦੇ ਰਾਸ਼ਟਰਪਤੀ ਨੇ ਅਸਾਂਜੇ ਦੀ ਸ਼ਰਣ ਵਾਪਸ ਲੈਣ ਦੇ ਫੈਸਲੇ ''ਤੇ ਕੀਤਾ ਬਚਾਅ

04/15/2019 11:26:46 AM

ਲੰਡਨ,(ਭਾਸ਼ਾ)— ਇਕਵਾਡੋਰ ਦੇ ਰਾਸ਼ਟਰਪਤੀ ਲੇਨਿਨ ਮੋਰੇਨੋ ਨੋ ਜੂਲੀਅਨ ਅਸਾਂਜੇ ਨੂੰ ਸ਼ਰਣ ਦੇਣ ਦੇ ਆਪਣੇ ਫੈਸਲੇ ਨੂੰ ਪਲਟਣ ਦੇ ਹਾਲੀਆ ਕਦਮ ਦਾ ਬਚਾਅ ਕਰਦੇ ਹੋਏ ਕਿਹਾ ਕਿ ਵਿਕੀਲੀਕਸ ਦੇ ਸੰਸਥਾਪਕ ਨੇ ਇਕਵਾਡੋਰ ਦੇ ਲੰਡਨ ਦੂਤਘਰ 'ਚ ਜਾਸੂਸੀ ਕੇਂਦਰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਰਾਸ਼ਟਰਪਤੀ ਨੇ ਇਹ ਗੱਲ 'ਦਿ ਗਾਰਜੀਅਨ' ਸਮਾਚਾਰ ਪੱਤਰ ਨਾਲ ਇਕ ਇੰਟਰਵੀਊ ਦੌਰਾਨ ਆਖੀ। ਮੌਰੇਨੋ ਨੇ ਕਿਹਾ,''ਇਹ ਮੰਦਭਾਗੀ ਗੱਲ ਹੈ ਕਿ ਸਾਡੇ ਖੇਤਰ ਵਲੋਂ ਸਾਬਕਾ ਸਰਕਾਰ ਦੇ ਅਧਿਕਾਰੀਆਂ ਦੀ ਇਜਾਜ਼ਤ ਨਾਲ ਇਕਵਾਡੋਰ ਦੂਤਘਰ 'ਚ ਦੂਜੇ ਦੇਸ਼ਾਂ ਦੇ ਮਾਮਲਿਆਂ 'ਚ ਦਖਲ ਦੇਣ ਲਈ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ।

ਉਨ੍ਹਾਂ ਕਿਹਾ,''ਅਸੀਂ ਆਪਣੇ ਘਰ ਦੀ ਵਰਤੋਂ ਜਾਸੂਸੀ ਕੇਂਦਰ ਬਣਾਉਣ ਲਈ ਨਹੀਂ ਹੋਣ ਦੇ ਸਕਦੇ।'' ਰਾਸ਼ਟਰਪਤੀ ਨੇ ਕਿਹਾ, ''ਸਾਡਾ ਫੈਸਲਾ ਸਵੈਇੱਛੁਕ ਨਹੀਂ ਹੈ, ਇਹ ਕੌਮਾਂਤਰੀ ਕਾਨੂੰਨ 'ਤੇ ਆਧਾਰਿਤ ਹੈ।'' ਵਿਕੀਲੀਕਸ ਦੇ ਸੰਸਾਥਪਕ ਅਸਾਂਜੇ ਲੰਡਨ 'ਚ ਹਿਰਾਸਤ ਹਨ। ਅਸਾਂਜੇ 'ਤੇ 2012 'ਚ ਬ੍ਰਿਟੇਨ 'ਚ ਮਿਲੀ ਜ਼ਮਾਨਤ ਦੀ ਦੁਰਵਰਤੋਂ ਕਰਕੇ ਇਕਵਾਡੋਰ ਦੇ ਦੂਤਘਰ 'ਚ ਸ਼ਰਣ ਲੈਣ ਦਾ ਦੋਸ਼ ਹੈ ਅਤੇ ਇਸ ਮਾਮਲੇ 'ਚ ਉਹ ਸਜ਼ਾ ਦੀ ਉਡੀਕ ਕਰ ਰਹੇ ਹਨ। ਬ੍ਰਿਟੇਨ ਤੋਂ ਸਵੀਡਨ ਭੇਜਣ ਦੇ ਡਰ ਤੋਂ ਉਨ੍ਹਾਂ ਨੇ ਇਕਵਾਡੋਰ ਦੇ ਦੂਤਘਰ 'ਚ ਸ਼ਰਣ ਲਈ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਅਸਾਂਜੇ ਦੇ ਵਕੀਲ ਨੇ ਕਿਹਾ ਸੀ ਕਿ ਜੇ ਅਸਾਂਜੇ ਦੇ ਖਿਲਾਫ ਬਲਾਤਕਾਰ ਦੇ ਮਾਮਲੇ ਨੂੰ ਫਿਰ ਤੋਂ ਖੋਲ੍ਹਿਆ ਜਾਂਦਾ ਹੈ ਤਾਂ ਉਹ ਸਵੀਡਨ ਦੇ ਅਧਿਕਾਰੀਆਂ ਨਾਲ ਸਹਿਯੋਗ ਕਰਨਗੇ ਪਰ ਅਮਰੀਕਾ ਭੇਜਣ ਲਈ ਜਾਣ ਦਾ ਉਹ ਵਿਰੋਧ ਕਰਦੇ ਰਹਿਣਗੇ। ਹਾਲਾਂਕਿ ਅਸਾਂਜੇ ਆਪਣੇ ਉੱਪਰ ਲੱਗੇ ਬਾਲਾਤਕਾਰ ਦੇ ਦੋਸ਼ ਤੋਂ ਇਨਕਾਰ ਕਰਦੇ ਰਹੇ ਹਨ।


Related News