ਕੋਰੋਨਾ ਦਾ ਕਹਿਰ, ਇਸ ਦੇਸ਼ 'ਚ ਸੜਕਾਂ 'ਤੇ ਸੜ ਰਹੀਆਂ ਨੇ ਲਾਸ਼ਾਂ (ਤਸਵੀਰਾਂ)
Monday, Apr 06, 2020 - 05:21 PM (IST)
ਕਵੀਟੋ (ਬਿਊਰੋ): ਦੁਨੀਆ ਭਰ ਵਿਚ ਫੈਲੀ ਮਹਾਮਾਰੀ ਕੋਵਿਡ-19 ਕਾਰਨ ਮ੍ਰਿਤਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਉੱਥੇ ਕੋਵਿਡ-19 ਨਾਲ ਲੈਟਿਨ ਅਮਰੀਕੀ ਦੇਸ਼ ਇਕਵਾਡੋਰ ਦਾ ਬੁਰਾ ਹਾਲ ਹੈ। ਇੱਥੇ ਮੁਰਦਾਘਰ ਲਾਸ਼ਾਂ ਨਾਲ ਭਰ ਗਏ ਹਨ। ਹਾਲਾਤ ਇਹ ਹਨ ਕਿ ਲਾਸ਼ਾਂ ਨੂੰ ਹੁਣ ਸੜਕਾਂ ਅਤੇ ਘਰਾਂ ਵਿਚ ਰੱਖਣਾ ਪੈ ਰਿਹਾ ਹੈ। ਕਈ ਦਿਨਾਂ ਤੋਂ ਇਹ ਲਾਸ਼ਾਂ ਇੰਝ ਹੀ ਪਈਆਂ ਹੋਈਆਂ ਹਨ। ਆਮ ਲੋਕਾਂ ਨੇ ਜਦੋਂ ਇਸ ਸੰਬੰਧੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਤਾਂ ਇਕਵਾਡੋਰ ਦੇ ਉਪ ਰਾਸ਼ਟਰਪਤੀ ਓਟੋ ਸੋਨੇਨਹੋਲਜ਼ਨਰ ਨੇ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ।
ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਕੋਰੋਨਾਵਾਇਰਸ ਨਾਲ ਇਨਫਕੈਟਿਡ ਲੋਕਾਂ ਦੀ ਵੱਧਦੀ ਗਿਣਤੀ ਦੇ ਵਿਚ ਅਧਿਕਾਰੀ ਲਾਸ਼ਾਂ ਨੂੰ ਸੜਕਾਂ ਤੋਂ ਹਟਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉੱਥੇ ਲੋਕ ਇਸ ਕਾਰਨ ਲਾਸ਼ਾਂ ਨੂੰ ਸੜਕਾਂ 'ਤੇ ਛੱਡ ਰਹੇ ਹਨ ਤਾਂ ਜੋ ਅਧਿਕਾਰੀਆਂ ਦੀ ਨਜ਼ਰ ਪਵੇ ਅਤੇ ਉਹ ਲਾਸ਼ਾਂ ਨੂੰ ਚੁੱਕ ਕੇ ਲੈ ਜਾਣ।
ਇਕਵਾਡੋਰ ਦੇ ਗੁਆਯਾਕਿਲ ਸ਼ਹਿਰ ਵਿਚ ਕਰੀਬ 150 ਅਜਿਹੀਆ ਲਾਸ਼ਾਂ ਸੜਕਾਂ 'ਤੇ ਜਾਂ ਲੋਕਾਂ ਦੇ ਘਰੋਂ ਬਰਾਮਦ ਕੀਤੀਆਂ ਗਈਆਂ ਹਨ ਪਰ ਅਧਿਕਾਰੀਆਂ ਨੂੰ ਲਾਸ਼ਾ ਲਿਜਾਣ ਵਿਚ 3 ਦਿਨ ਤੱਕ ਦਾ ਸਮਾਂ ਲੱਗ ਰਿਹਾ ਹੈ। ਕਈ ਥਾਵਾਂ 'ਤੇ ਮ੍ਰਿਤਕ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਤਾਬੂਤ ਵੀ ਨਹੀ ਮਿਲ ਪਾ ਰਿਹਾ। ਇਸ ਕਾਰਨ ਉਹ ਤਾਬੂਤ ਦੀ ਜਗ੍ਹਾ ਕਾਰਡਬੋਰਡ ਦੀ ਵਰਤੋਂ ਕਰ ਰਹੇ ਹਨ।
ਇੱਥੇ ਹਸਪਤਾਲ ਵਿਚ ਮਰੀਜ਼ਾਂ ਲਈ ਬੈੱਡ ਨਹੀਂ ਹਨ। ਮੁਰਦਾਘਰ, ਅੰਤਿਮ ਸੰਸਕਾਰ ਸਥਲ ਅਤੇ ਕਬਰਸਤਾਨ ਲਾਸ਼ਾਂ ਦੇ ਢੇਰ ਨਾਲ ਭਰੇ ਹੋਏ ਹਨ। ਪੂਰੇ ਸ਼ਹਿਰ ਵਿਚ ਅਜਿਹੀ ਕੋਈ ਜਗ੍ਹਾ ਨਹੀਂ ਬਚੀ ਜਿੱਥੇ ਲਾਸ਼ਾਂ ਨੂੰ ਰੱਖਿਆ ਜਾ ਸਕੇ।ਅਧਿਕਾਰਤ ਤੌਰ 'ਤੇ ਇਕਵਾਡੋਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸਿਰਫ 180 ਦੱਸੀ ਜਾ ਰਹੀ ਹੈ। ਉੱਥੇ ਇਨਫੈਕਟਿਡ ਲੋਕਾਂ ਦੀ ਗਿਣਤੀ 3,646 ਦੱਸੀ ਗਈ ਹੈ। ਉਪ ਰਾਸ਼ਟਰਪਤੀ ਓਟੋ ਸੋਨੇਨਹੋਲਜ਼ਨਰ ਨੇ ਕਿਹਾ,''ਅਸੀਂ ਤਸਵੀਰਾਂ ਦੇਖੀਆਂ ਹਨ। ਅਜਿਹਾ ਕਦੇ ਨਹੀਂ ਹੋਣਾ ਚਾਹੀਦਾ। ਜਨਤਕ ਸੇਵਕ ਦੇ ਤੌਰ 'ਤੇ ਮੈ ਅਫਸੋਸ ਜ਼ਾਹਰ ਕਰਦਾ ਹਾਂ।'' ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿਚ ਜਾਂ ਤਾਂ ਤਾਬੂਤ ਨਹੀਂ ਹਨ ਜਾਂ ਉਹ ਕਾਫੀ ਮਹਿੰਗੇ ਹਨ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਨੂੰ ਲੈ ਕੇ ਅਮਰੀਕੀ ਵਿਗਿਆਨੀ ਨੇ ਦਿੱਤੀ ਇਹ ਵੱਡੀ ਚਿਤਾਵਨੀ
5 ਦਿਨ ਤੋਂ ਪਈ ਲਾਸ਼ ਕੋਈ ਚੁੱਕਣ ਨਹੀਂ ਆਇਆ
ਗੁਆਯਕਿਲ ਵਿਚ ਰਹਿਣ ਵਾਲੇ ਫੇਰਨਾਂਡੋ ਨੇ ਕਿਹਾ,''ਅਸੀਂ 5 ਦਿਨ ਤੋਂ ਇੰਤਜ਼ਾਰ ਕਰ ਰਹੇ ਹਾਂ।ਸਰਕਾਰ ਵੱਲੋਂ ਲਾਸ਼ ਨੂੰ ਲਿਜਾਣ ਲਈ ਕੋਈ ਨਹੀਂ ਆ ਰਿਹਾ।'' ਉਹਨਾਂ ਨੇ ਦੱਸਿਆ ਕਿ ਅਸੀਂ ਕਈ ਵਾਰ 911 'ਤੇ ਫੋਨ ਕੀਤਾ ਪਰ ਕੋਈ ਨਹੀਂ ਆਇਆ ਹੈ। ਉੱਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ 300 ਲਾਸ਼ਾਂ ਅਜਿਹੇ ਘਰਾਂ ਵਿਚੋਂ ਲਿਜਾਈਆਂ ਗਈਆਂ ਹਨ। ਲੋਕ ਸੜਕਾਂ 'ਤੇ ਲਾਸ਼ਾਂ ਰੱਖ ਰਹੇ ਹਨ ਅਤੇ ਕਈ-ਕਈ ਘੰਟੇ ਬਾਅਦ ਉਹਨਾਂ ਨੂੰ ਚੁੱਕਿਆ ਜਾ ਰਿਹਾ ਹੈ।