ਇਕਵਾਡੋਰ ''ਚ ਵਾਪਰਿਆ ਬੱਸ ਹਾਦਸਾ, 12 ਲੋਕਾਂ ਦੀ ਮੌਤ
Sunday, Mar 25, 2018 - 12:02 PM (IST)

ਕਵੀਟੋ— ਪੱਛਮੀ ਇਕਵਾਡੋਰ ਦੇ ਤੱਟੀ ਖੇਤਰ 'ਚ ਐਤਵਾਰ ਨੂੰ ਇਕ ਭਿਆਨਕ ਬੱਸ ਹਾਦਸਾ ਵਾਪਰ ਗਿਆ, ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਬਚਾਅ ਏਜੰਸੀ ਨੇ ਇਕ ਬਿਆਨ 'ਚ ਕਿਹਾ, ''ਬੱਸ ਪਲਟ ਜਾਣ ਕਾਰਨ 25 ਲੋਕ ਜ਼ਖਮੀ ਹੋਏ ਹਨ ਅਤੇ 12 ਲੋਕਾਂ ਦੀ ਮੌਤ ਹੋ ਗਈ ਹੈ।''
ਇਕਵਾਡੋਰ ਦੇ ਆਵਾਜਾਈ ਕਮਿਸ਼ਨ ਤੋਂ ਮਿਲੀ ਰਿਪੋਰਟ ਮੁਤਾਬਕ ਹਾਦਸਾ ਮਨਾਬੀ ਸੂਬੇ ਦੇ 'ਲਾਸ ਅਮਰੀਕਾ' ਇਲਾਕੇ ਵਿਚ ਜਿਪੀਜਾਪਾ ਹਾਈਵੇਅ 'ਤੇ ਸਥਾਨਕ ਸਮੇਂ ਅਨੁਸਾਰ ਦੁਪਹਿਰ 2.00 ਵਜੇ ਵਾਪਰਿਆ। ਦੱਸਣਯੋਗ ਹੈ ਕਿ ਪਿਛਲੇ ਹਫਤੇ ਵੀ ਨੇੜਲੇ ਗੁਆਯਾਸ ਸੂਬੇ ਵਿਚ ਦੋ ਬੱਸਾਂ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ ਸੀ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ 54 ਹੋਰ ਜ਼ਖਮੀ ਹੋ ਗਏ ਸਨ।