ਈਕੋਸਿੱਖ ਨਾਂ ਦੀ ਸੰਸਥਾ ਨੇ ਵੈਟੀਕਨ ''ਚ ਵਾਤਾਵਰਨ ਸੰਬੰਧੀ ਕਾਨਫਰੰਸ ''ਚ ਕੀਤੀ ਸ਼ਮੂਲੀਅਤ (ਤਸਵੀਰਾਂ)

Thursday, Oct 07, 2021 - 12:23 PM (IST)

ਈਕੋਸਿੱਖ ਨਾਂ ਦੀ ਸੰਸਥਾ ਨੇ ਵੈਟੀਕਨ ''ਚ ਵਾਤਾਵਰਨ ਸੰਬੰਧੀ ਕਾਨਫਰੰਸ ''ਚ ਕੀਤੀ ਸ਼ਮੂਲੀਅਤ (ਤਸਵੀਰਾਂ)

ਵਾਸ਼ਿੰਗਟਨ (ਰਾਜ ਗੋਗਨਾ): ਸਿੱਖ ਪੱਖ ਦੀ ਨੁਮਾਇੰਦਗੀ ਕਰਦਿਆਂ ਅਮਰੀਕਾ ਦੀ ਸੰਸਥਾ ਈਕੋਸਿੱਖ ਨੇ ਵੈਟੀਕਨ ਸਿਟੀ ਵਿਖੇ 40 ਤੋਂ ਵੱਧ ਧਾਰਮਿਕ ਸ਼ਖਸੀਅਤਾਂ ਨਾਲ ਵਾਤਾਵਰਣ ਦੇ ਸੰਬੰਧ ਵਿੱਚ ਰੱਖੀ ਗਈ ਇਕੱਤਰਤਾ ਵਿੱਚ ਸ਼ਮੂਲੀਅਤ ਕੀਤੀ। ਜਿੱਥੇ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਆਉਣ ਵਾਲੇ ਯੂਐਨ ਕਲਾਈਮੈਟ ਕਾਨਫਰੰਸ ਲਈ ਵਾਤਾਵਰਣ ਸੰਭਾਲ ਲਈ ਵੱਡੇ ਫ਼ੈਸਲਿਆਂ ਦੀ ਹਿਮਾਇਤ ਕੀਤੀ। 

PunjabKesari

ਇਹ ਇਕੱਤਰਤਾ 'ਧਰਮ ਅਤੇ ਵਿਗਿਆਨ ਕਲਾਈਮੈਟ ਕਾਨਫਰੰਸ ਲਈ ਅਪੀਲ" ਪੋਪ ਫਰਾਂਸਿਸ ਵਲੋਂ ਬੁਲਾਈ ਗਈ ਸੀ।ਜਿਸ ਵਿੱਚ ਇਸਲਾਮ,ਯਹੂਦੀ, ਹਿੰਦੂ, ਬੁੱਧ, ਤਾੳ, ਜੈਨ ਸਿੱਖ ਧਰਮ ਦੇ ਆਗੂਆਂ ਨੇ ਗਲਾਸਗੋਅ, ਸਕਾਟਲੈਂਡ 'ਚ 31 ਅਕਤੂਬਰ ਤੋਂ 12 ਨਵੰਬਰ ਨੂੰ ਹੋਣ ਜਾ ਰਹੇ ਕਲਾਈਮੈਟ ਕਾਨਫਰੰਸ ਤੋਂ ਪਹਿਲਾਂ ਆਪਣੀ ਇਕੱਠੀ ਆਵਾਜ ਨੂੰ ਬੁਲੰਦ ਕਰਦਿਆਂ ਸਾਰੇ ਰਾਜਨੀਤਿਕ ਲੀਡਰਾਂ ਨੂੰ ਸਹੀ ਫ਼ੈਸਲੇ ਲੈਣ ਲਈ ਇਹ ਕਦਮ ਚੁੱਕਿਆ। ਮਾਹਿਰਾਂ ਮੁਤਾਬਕ ਇਹ ਯੂ.ਐਨ ਕਲਾਈਮੈਨਟ ਕਾਨਫਰੰਸ ਧਰਤੀ ਦੇ ਵਿਗੜਦੇ ਵਾਤਾਵਰਨ ਦੇ ਚਲਦਿਆਂ ਉਮੀਦ ਦੀ ਆਖਰੀ ਕਿਰਨ ਹੈ।ਸਾਰੇ ਸੰਸਾਰ ਦੇ ਵੱਖ-ਵੱਖ ਹਿੱਸਿਆਂ ਚੋਂ ਆਏ ਧਾਰਮਿਕ ਆਗੂਆਂ ਨੇ ਇਹ ਅਪੀਲ ਕੀਤੀ ਕਿ ਇਸ ਮੌਕੇ ਵਾਤਾਵਰਨ ਸੁਧਾਰ ਲਈ ਫੈਸਲਾਕੁੰਨ ਕਦਮ ਤੁਰੰਤ ਚੁੱਕੇ ਜਾਣ।

PunjabKesari

ਅਮਰੀਕਾ ਤੋਂ ਇਸ ਮੌਕੇ ਈਕੋਸਿੱਖ ਦੇ ਚੇਅਰਮੈਨ ਡਾ: ਰਾਜਵੰਤ ਸਿੰਘ ਨੇ ਸਿੱਖਾਂ ਦੀ ਨੁਮਇੰਦਗੀ ਕੀਤੀ। ਇਸ ਮੌਕੇ ਡਾਕਟਰ ਰਾਜਵੰਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ "ਵਾਤਾਵਰਣ 'ਚ ਵਿਗਾੜ ਮਨੁੱਖਤਾ ਦੀ ਸਾਂਝੀ ਚਿੰਤਾ ਹੈ, ਇਹਦੇ ਪ੍ਰਭਾਵ ਸਾਰਿਆਂ ਲਈ ਇੱਕੋ ਜਿਹੇ ਹੋਣਗੇ, ਇਹ ਸਾਰਿਆਂ ਹੀ ਮੁਲਕਾਂ ਲਈ ਵੀ ਬਰਾਬਰ ਦੀ ਚੁਣੌਤੀ ਹੈ।ਪਹੁੰਚੇ ਹੋਰ ਆਗੂਆਂ ਨੇ ਈਕੋਸਿੱਖ ਵਲੋਂ ਜਮੀਨੀ ਪੱਧਰ 'ਤੇ ਲਿਆਂਦੇ ਜਾ ਰਹੇ ਬਦਲਾਅ ਦੀ ਪ੍ਰਸ਼ੰਸਾ ਕੀਤੀ ਗਈ।ਈਕੋਸਿੱਖ ਦੇ ਚੇਅਰਮੈਨ ਡਾ: ਰਾਜਵੰਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਈਕੋਸਿੱਖ ਵਲੋਂ ਹੁਣ ਤੱਕ ਉਹਨਾਂ ਦੀ ਸੰਸਥਾ ਕੁੱਲ 365 ਗੁਰੂ ਨਾਨਕ ਪਵਿੱਤਰ ਜੰਗਲ ਲਗਾ ਜਾ ਚੁੱਕੀ ਹੈ। 

PunjabKesari

ਉਹਨਾਂ ਦੱਸਿਆ ਕਿ ਇਸ ਮੌਕੇ ਆਏ ਹਾਜਰੀਨਾਂ ਨੂੰ ਸੰਬੋਧਨ ਕਰਦਿਆਂ ਪੋਪ ਫਰਾਂਸਿਸ ਨੇ ਕਿਹਾ ਕਿ "ਧਰਤੀ 'ਤੇ ਵਾਤਾਵਰਣ 'ਚ ਦਿਨੋ-ਦਿਨ ਆ ਰਹੇ ਵੱਡੇ ਬਦਲਾਵਾਂ ਦੇ ਚਲਦਿਆਂ ਗਲਾਸਗੋਅ ਦੀ ਕਾਨਫਰੰਸ ਬਹੁਤ ਮਹੱਤਵਪੂਰਨ ਹੈ, ਸਾਨੂੰ ਇਸ ਮੌਕੇ ਅਗਲੀ ਪੀੜ੍ਹੀਆਂ ਲਈ ਵੱਡੇ ਕਦਮ ਚੁੱਕਣੇ ਪੈਣਗੇ।ਈਕੋਸਿੱਖ ਨਾਂ ਦੀ ਸੰਸਥਾ ਜੋ ਪਿਛਲੇ ਇੱਕ ਦਹਾਕੇ ਤੋਂ ਵੱਧ ਦੇ ਸਮੇਂ ਤੋਂ ਪੰਜਾਬ, ਭਾਰਤ ਅਤੇ ਉੱਤਰੀ ਅਮਰੀਕਾ ਵਿੱਚ ਵਾਤਾਵਰਨ ਸੰਭਾਲ ਲਈ ਕਾਰਜ ਕਰ ਰਹੀ ਹੈ ਅਤੇ ਵ੍ਹਾਈਟ ਹਾਊਸ, ਯੂਨਾਈਟਿਡ ਨੇਸ਼ਨਜ਼ ਅਤੇ ਵਰਲਡ ਇਕਨਾਮਿਕ ਫੋਰਮ ਵਰਗੇ ਅਦਾਰਿਆਂ ਨਾਲ ਧਰਤੀ ਦੇ ਵੱਧ ਰਹੇ ਤਾਪਮਾਨ ਦੇ ਮੁੱਦੇ ਤੇ ਯਤਨਸ਼ੀਲ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਹਿੰਦੂ ਸਮੂਹ ਨੇ 'ਹਿੰਦੂਤਵ ਵਿਰੋਧੀ' ਸੰਮੇਲਨ ਨੂੰ ਲੈ ਕੇ ਯੂਨੀਵਰਸਿਟੀ ਖ਼ਿਲਾਫ਼ ਕੀਤੀ ਸ਼ਿਕਾਇਤ

ਜ਼ਿਕਰਯੋਗ ਹੈ ਕਿ ਈਕੋਸਿੱਖ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ 'ਤੇ 10 ਲੱਖ ਰੁੱਖ ਲਾਉਣ ਦਾ ਅਹਿਦ ਪੂਰਾ ਕਰਨ ਲਈ ਪੰਜਾਬ ਅਤੇ ਹੋਰ ਰਾਜਾਂ 'ਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਏ ਜਾ ਰਹੇ ਹਨ। 40 ਤੋਂ ਵੱਧ ਪ੍ਰਜਾਤੀਆਂ ਦੇ 550 ਰੁੱਖਾਂ ਵਾਲੇ ਇਹ ਜੰਗਲ 200 ਗਜ ਥਾਂ 'ਚ ਲਗਾਏ ਜਾਂਦੇ ਹਨ।ਈਕੋਸਿੱਖ ਵਲੋਂ ਸੰਗਤ ਦੇ ਸਹਿਯੋਗ ਨਾਲ ਹੁਣ ਤੱਕ 350 ਤੋਂ ਵੱਧ ਗੁਰੂ ਨਾਨਕ ਜੰਗਲ ਲਗਾਏ ਜਾ ਚੁੱਕੇ ਹਨ।ਈਕੋਸਿੱਖ ਦੇ ਯੂਐਸਏ ਵਿਚ ਰਹਿੰਦੇ ਚੇਅਰਮੈਨ ਡਾਕਟਰ ਰਾਜਵੰਤ ਸਿੰਘ ਨੇ ਇਸ ਮੌਕੇ ਇਟਲੀ ਦੇ ਸਿੱਖ ਭਾਈਚਾਰੇ ਨਾਲ ਵੀ ਤਾਲਮੇਲ ਕੀਤਾ।

ਨੋਟ- ਵਾਤਾਵਰਨ ਦੇ ਸੰਤੁਲਨ ਨੂੰ ਬਰਕਰਾਰ ਰੱਖਣ ਸੰਬਧੀ ਆਪਣੇ ਵਿਚਾਰ ਕੁਮੈਂਟ ਕਰ ਦਿਓ।


author

Vandana

Content Editor

Related News