ਕੋਰੋਨਾ ਤੋਂ ਬਾਅਦ ਹੁਣ ਇਬੋਲਾ ਵਾਇਰਸ ਨੇ ਦਿੱਤੀ ਦਸਤਕ, 5 ਲੋਕਾਂ ਦੀ ਮੌਤ, WHO ਨੇ ਵੀ ਕੀਤੀ ਪੁਸ਼ਟੀ

06/03/2020 10:01:02 AM

ਮਬਾਨਡਾਕਾ, (ਇੰਟ.)–ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਉਥੇ ਹੀ ਅਫਰੀਕਾ ’ਚ ਕੋਰੋਨਾ ਇਨਫੈਕਸ਼ਨ ਦੇ ਡੇਢ ਲੱਖ ਤੋਂ ਜਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਲਗਭਗ 6000 ਲੋਕ ਇਸ ਇਨਫੈਕਸ਼ਨ ਦੀ ਲਪੇਟ ’ਚ ਆ ਕੇ ਆਪਣੀ ਜਾਨ ਵੀ ਗੁਆ ਚੁੱਕੇ ਹਨ। ਉਥੇ ਹੀ ਖਸਰਾ ਮਹਾਮਾਰੀ ਦੀ ਮਾਰ ਝੱਲ ਰਹੇ ਅਫਰੀਕਾ ’ਚ ਹੁਣ ਇਬੋਲਾ ਵਾਇਰਸ ਦੀ ਵੀ ਵਾਪਸੀ ਹੁੰਦੀ ਨਜ਼ਰ ਆ ਰਹੀ ਹੈ। ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ (ਡੀ. ਆਰ. ਸੀ.) ’ਚ ਇਬੋਲਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਾਰ ਇਬੋਲਾ ਦੇ ਨਵੇਂ ਕੇਸ ਜਿਥੇ ਮਿਲੇ ਹਨ ਅਤੇ ਇਹ ਬੀਮਾਰੀ ਜਿਥੇ ਫੈਲੀ ਸੀ, ਉਸ ਤੋਂ ਇਕ ਹਜ਼ਾਰ ਤੋਂ ਵੱਧ ਕਿਲੋਮੀਟਰ ਦੂਰ ਮਿਲੇ ਹਨ ਅਤੇ ਇਹ ਨਵਾਂ ਕਲਸਟਰ ਹੋਣ ਦਾ ਖਦਸ਼ਾ ਜਾਹਰ ਕੀਤਾ ਗਿਆ ਹੈ।

ਕਾਂਗੋ ਦੇ ਸਿਹਤ ਮੰਤਰੀ ਲੋਂਗੋਂਡੋ ਨੇ ਦੱਸਿਆ ਕਿ ਪੱਛਮੀ ਸ਼ਹਿਰ ਮਬਾਨਡਾਕਾ ’ਚ ਇਬੋਲਾ ਵਾਇਰਸ ਨਾਲ 5 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤ ਖੇਤਰ ਲਈ ਡਾਕਟਰ ਅਤੇ ਦਵਾਈਆਂ ਰਵਾਨਾ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਕਾਂਗੋ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਪੱਛਮੀ ਸ਼ਹਿਰ ਮਬਾਨਡਾਕਾ ’ਚ ਇਬੋਲਾ ਵਾਇਰਸ ਦੇ ਛੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 5 ਮਰੀਜਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਸਾਲ 2018 ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਕਾਂਗੋ ’ਚ ਇਬੋਲਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।

ਇਬੋਲਾ ਅਫਰੀਕਾ ਦੇ ਊਸ਼ਣਕਟੀਬੰਧੀ ਵਰਖਾ ਵਨ ਵਾਲੇ ਇਲਾਕੇ ਦੀ ਖੇਤਰੀ ਬੀਮਾਰੀ ਹੈ, ਜੋ ਇਸ ਨਾਲ ਇਨਫੈਕਟਡ ਵਿਅਕਤੀ ਦੇ ਸਰੀਰ ਤੋਂ ਨਿਕਲਣ ਵਾਲੇ ਤਰਲ ਪਦਾਰਥ ਦੇ ਸੰਪਰਕ ’ਚ ਆਉਣ ’ਤੇ ਫੈਲਦੀ ਹੈ। ਇਸ ਦੇ ਲੱਛਣਾਂ ’ਚ ਸ਼ੁਰੂ ’ਚ ਬੁਖਾਰ, ਕਮਜ਼ੋਰੀ, ਮਾਸਪੇਸ਼ੀਆਂ ’ਚ ਦਰਦ ਅਤੇ ਗਲੇ ’ਚ ਖਰਾਸ਼ ਹੁੰਦੀ ਹੈ। ਇਸ ਤੋਂ ਬਾਅਦ ਉਲਟੀ ਆਉਣਾ, ਡਾਇਰੀਆ ਅਤੇ ਕੁਝ ਮਾਮਲਿਆਂ ’ਚ ਅੰਦਰੂਨੀ ਅਤੇ ਬਾਹਰੀ ਖੂਨ ਦਾ ਰਿਸਾਅ ਹੁੰਦਾ ਹੈ। ਵੱਧ ਖੂਨ ਦਾ ਰਿਸਾਅ ਹੋਣ ਨਾਲ ਮੌਤ ਦਾ ਖਤਰਾ ਰਹਿੰਦਾ ਹੈ। ਮਨੁੱਖਾਂ ’ਚ ਇਸ ਦੀ ਇਨਫੈਕਸ਼ਨ ਇਨਫੈਕਟਡ ਜਾਨਵਰਾਂ ਜਿਵੇਂ ਚਿੰਪੈਂਜੀ, ਚਮਗਿੱਦੜ ਅਤੇ ਹਿਰਣ ਆਦਿ ਦੇ ਸਿੱਧੇ ਸੰਪਰਕ ’ਚ ਆਉਣ ਨਾਲ ਹੁੰਦਾ ਹੈ।


Lalita Mam

Content Editor

Related News