ਖ਼ੁਦ ਨੂੰ 'ਅਵਤਾਰ' ਦੱਸਣ ਵਾਲਾ Eboh Noah ਗ੍ਰਿਫ਼ਤਾਰ, ਦੁਨੀਆ ਦੇ ਅੰਤ ਦੀ ਕੀਤੀ ਸੀ ਭਵਿੱਖਬਾਣੀ
Thursday, Jan 01, 2026 - 08:18 PM (IST)
ਅਕਰਾ : ਖ਼ੁਦ ਨੂੰ ਭਗਵਾਨ ਦਾ ਅਵਤਾਰ ਦੱਸਣ ਵਾਲੇ ਅਤੇ ਦੁਨੀਆ ਦੇ ਅੰਤ ਦੀ ਭਵਿੱਖਬਾਣੀ ਕਰਕੇ ਸੁਰਖੀਆਂ 'ਚ ਰਹਿਣ ਵਾਲੇ ਇਬੋ ਨੋਆ (Eboh Noah) ਨੂੰ ਘਾਨਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਕ੍ਰਿਸਮਸ ਦੇ ਦਿਨ ਭਾਰੀ ਬਾਰਿਸ਼ ਅਤੇ ਮਹਾਪ੍ਰਲੈ ਆਵੇਗੀ, ਜਿਸ ਨਾਲ ਦੁਨੀਆ ਖ਼ਤਮ ਹੋ ਜਾਵੇਗੀ।
ਕੌਣ ਹੈ ਇਬੋ ਨੋਆ ਅਤੇ ਕੀ ਸੀ ਦਾਅਵਾ?
ਇਸ ਸਵੈ-ਘੋਸ਼ਿਤ ਅਵਤਾਰ ਦਾ ਅਸਲੀ ਨਾਂ ਇਵਾਂਸ ਐਸ਼ੁਨ ਹੈ। ਉਸਨੇ ਅਗਸਤ 2025 ਵਿੱਚ ਬਾਈਬਲ ਵਿੱਚ ਦਰਜ 'ਨੋਆ ਦੀ ਕਿਸ਼ਤੀ' ਵਾਂਗ ਇੱਕ ਵੱਡੀ ਬੇੜੀ ਬਣਾਉਂਦੇ ਹੋਏ ਆਪਣੀ ਵੀਡੀਓ ਜਾਰੀ ਕੀਤੀ ਸੀ। ਉਸਦਾ ਦਾਅਵਾ ਸੀ ਕਿ ਰੱਬ ਨੇ ਉਸਨੂੰ ਚਿਤਾਵਨੀ ਦਿੱਤੀ ਹੈ ਕਿ 25 ਦਸੰਬਰ 2025 ਨੂੰ ਭਾਰੀ ਹੜ੍ਹਾਂ ਕਾਰਨ ਧਰਤੀ ਦਾ ਅੰਤ ਹੋ ਜਾਵੇਗਾ, ਇਸ ਲਈ ਉਸਨੂੰ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕਿਸ਼ਤੀ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਡਰਾਮੇਬਾਜ਼ੀ ਅਤੇ ਗ੍ਰਿਫ਼ਤਾਰੀ
ਜਦੋਂ 25 ਦਸੰਬਰ ਨੂੰ ਕੋਈ ਪ੍ਰਲੈ ਨਹੀਂ ਆਈ, ਤਾਂ ਇਬੋ ਨੋਆ ਨੇ ਬੜੇ ਨਾਟਕੀ ਅੰਦਾਜ਼ ਵਿੱਚ ਇੱਕ ਹੋਰ ਬਿਆਨ ਜਾਰੀ ਕੀਤਾ। ਉਸਨੇ ਕਿਹਾ ਕਿ ਉਸਦੀ ਰੱਬ ਨਾਲ ਗੱਲਬਾਤ ਹੋਈ ਹੈ ਅਤੇ ਰੱਬ ਨੇ ਫਿਲਹਾਲ ਇਸ ਤਬਾਹੀ ਨੂੰ ਟਾਲ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਘਾਨਾ ਪੁਲਸ ਦੇ ਆਈ.ਜੀ.ਪੀ. (IGP) ਕ੍ਰਿਸ਼ਚੀਅਨ ਟੇਟੇ ਹੁਨੋ ਦੇ ਹੁਕਮਾਂ 'ਤੇ 31 ਦਸੰਬਰ ਨੂੰ ਵਿਸ਼ੇਸ਼ ਸਾਈਬਰ ਜਾਂਚ ਟੀਮ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਸੋਸ਼ਲ ਮੀਡੀਆ 'ਤੇ ਉਸਦੀ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸਦੇ ਹੱਥਾਂ ਵਿੱਚ ਹੱਥਕੜੀਆਂ ਲੱਗੀਆਂ ਹੋਈਆਂ ਹਨ। ਪੁਲਸ ਮੁਤਾਬਕ ਉਸਨੇ ਸਿਰਫ਼ ਸੁਰਖੀਆਂ ਵਿੱਚ ਰਹਿਣ ਲਈ ਅਜਿਹੇ ਗੁੰਮਰਾਹਕੁੰਨ ਦਾਅਵੇ ਕੀਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
