ਨਵੇਂ ਸਾਲ ਵਾਲੇ ਦਿਨ ਆਏ ਭੂਚਾਲ ਤੋਂ ਬਾਅਦ ਇਕ ਹਫ਼ਤੇ ਦੌਰਾਨ ਜਾਪਾਨ ''ਚ ਲੱਗੇ 1,200 ਤੋਂ ਵੱਧ ਝਟਕੇ
Monday, Jan 08, 2024 - 11:40 PM (IST)
ਟੋਕੀਓ (ਏ.ਐੱਨ.ਆਈ.)- ਜਾਪਾਨ ਦੇ ਇਸ਼ੀਕਾਵਾ ਸੂਬੇ ਦੇ ਨੋਟੋ ਪ੍ਰਾਇਦੀਪ ’ਚ ਨਵੇਂ ਸਾਲ ਦੇ ਪਹਿਲੇ ਦਿਨ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਇਕ ਹਫ਼ਤੇ ’ਚ ਲਗਭਗ 1,214 ਝਟਕੇ ਦਰਜ ਕੀਤੇ ਗਏ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਚੇਤਾਵਨੀ ਦਿੱਤੀ ਸੀ ਕਿ ਭੂਚਾਲ ਤੋਂ ਬਾਅਦ ਦੇ ਹਫ਼ਤੇ ’ਚ ਤੇਜ਼ ਝਟਕੇ ਆਉਣ ਦੇ ਆਸਾਰ ਹਨ।
ਇਹ ਵੀ ਪੜ੍ਹੋ- 2 ਫਰਵਰੀ ਨੂੰ ਲਾਂਚ ਹੋਵੇਗਾ ਐਪਲ ਦਾ 'Vision Pro', 19 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਪ੍ਰੀ-ਬੁਕਿੰਗ
ਭੂਚਾਲ ਕਾਰਨ ਸੜਕਾਂ ਨੁਕਸਾਨੀਆਂ ਜਾਣ ਅਤੇ ਸੰਚਾਰ ਪ੍ਰਭਾਵਿਤ ਹੋਣ ਨਾਲ ਬਚਾਅ ਟੀਮਾਂ ਕੁਝ ਖੇਤਰਾਂ ਤੱਕ ਪਹੁੰਚਣ ’ਚ ਅਸਮਰੱਥ ਹਨ। ਇਨ੍ਹਾਂ ਇਲਾਕਿਆਂ ਵਿਚ ਹੋਏ ਨੁਕਸਾਨ ਦਾ ਮੁਲਾਂਕਣ ਵੀ ਨਹੀਂ ਕੀਤਾ ਜਾ ਸਕਿਆ ਹੈ। ਇਸ ਦਰਮਿਆਨ 0 ਤੋਂ 4 ਡਿਗਰੀ ਸੈਲਸੀਅਸ ਦੇ ਠੰਢੇ ਤਾਪਮਾਨ ਕਾਰਨ ਸਥਿਤੀ ਨੂੰ ਹੋਰ ਵੀ ਖਰਾਬ ਹੋ ਗਈ ਹੈ, ਕਿਉਂਕਿ ਹਜ਼ਾਰਾਂ ਘਰਾਂ ਨੂੰ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੈ। ਸੁਜ਼ੂ ਅਤੇ ਵਾਜਿਮਾ ’ਚ ਕ੍ਰਮਵਾਰ 12 ਅਤੇ 9 ਸੈਂਟੀਮੀਟਰ (4.7 ਅਤੇ 3.5 ਇੰਚ) ਬਰਫ਼ ਪਈ, ਜਿਸ ਨਾਲ ਭੂਚਾਲ ਦੀਆਂ ਗਤੀਵਿਧੀਆਂ ਦੌਰਾਨ ਇਮਾਰਤਾਂ ਦੇ ਢਹਿ ਜਾਣ ਦਾ ਖਤਰਾ ਵਧ ਗਿਆ ਹੈ।
ਇਹ ਵੀ ਪੜ੍ਹੋ- USA 'ਚ ਵੀ ਦਿਖੇਗਾ ਪ੍ਰਾਣ-ਪ੍ਰਤਿਸ਼ਠਾ ਸਮਾਰੋਹ, NY ਦੇ ਟਾਈਮਸ ਸਕੁਏਅਰ 'ਤੇ ਕੀਤਾ ਜਾਵੇਗਾ 'Live Telecast'
ਬਰਫ਼ਬਾਰੀ ਕਾਰਨ ਸੜਕਾਂ ਦੀ ਮੁਰੰਮਤ ਦੀਆਂ ਕੋਸ਼ਿਸ਼ਾਂ ’ਚ ਵੀ ਦੇਰੀ ਹੋ ਰਹੀ ਹੈ, ਜੋ ਭੂਚਾਲ ਪ੍ਰਭਾਵਿਤ ਖੇਤਰਾਂ ’ਚ ਰਾਹਤ ਸਹਾਇਤਾ ਪਹੁੰਚਾਉਣ ਲਈ ਮਹੱਤਵਪੂਰਨ ਹਨ। ਭੂਚਾਲ ਕਾਰਨ 28,800 ਤੋਂ ਵੱਧ ਲੋਕਾਂ ਨੂੰ ਇਸ਼ੀਕਾਵਾ ’ਚ ਸਰਕਾਰੀ ਸ਼ੈਲਟਰਾਂ ’ਚ ਜਾਣ ਲਈ ਮਜਬੂਰ ਹੋਣਾ ਪਿਆ ਸੀ ਅਤੇ 103 ਲੋਕ ਅਜੇ ਵੀ ਲਾਪਤਾ ਹਨ। ਜਾਪਾਨ ਦੀਆਂ ਸਵੈ-ਰੱਖਿਆ ਫੋਰਸਾਂ ਨੇ ਆਫ਼ਤ ਰਾਹਤ ਕੋਸ਼ਿਸ਼ਾਂ ’ਚ ਸਹਾਇਤਾ ਲਈ 5,900 ਬਚਾਅ ਕਰਮਚਾਰੀ ਤਾਇਨਾਤ ਕੀਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8