ਸਮੋਆ ''ਚ ਭੂਚਾਲ ਦੇ ਤੇਜ਼ ਝਟਕੇ
Tuesday, Oct 22, 2019 - 12:51 PM (IST)

ਇੰਟਰਨੈਸ਼ਨਲ ਡੈਕਸ—ਪ੍ਰਸ਼ਾਂਤ ਮਹਾਸਾਗਰ 'ਚ ਵਸੇ ਟਾਪੂ ਦੇਸ਼ ਸਮੋਆ 'ਚ ਮੰਗਲਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਭੂ-ਗਰਭ ਸਰਵੇਖਣ 'ਚ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟੇਅਰ ਪੈਮਾਨੇ 'ਤੇ 6.0 ਮਾਪੀ ਗਈ। ਭੂਚਾਲ ਦਾ ਕੇਂਦਰ ਗਤਾਈਵਾਈ ਤੋਂ 136 ਕਿਲੋਮੀਟਰ ਦੱਖਣੀ ਪੱਛਮੀ 'ਚ ਸਤ੍ਹਾ ਤੋਂ 89.1 ਕਿਲੋਮੀਟਰ ਦੀ ਡੂੰਘਾਈ 'ਚ ਸੀ।