ਸਾਂਤਾ ਕਰੂਜ਼ ਟਾਪੂ ''ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Wednesday, Aug 16, 2023 - 01:54 PM (IST)

ਸਾਂਤਾ ਕਰੂਜ਼ ਟਾਪੂ ''ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਸਾਂਤਾ ਕਰੂਜ਼ (ਵਾਰਤਾ)- ਅਮਰੀਕਾ ਦੇ ਸਾਂਤਾ ਕਰੂਜ਼ ਟਾਪੂ 'ਤੇ ਬੁੱਧਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ। GFZ ਜਰਮਨ ਰਿਸਰਚ ਐਂਡ ਜਿਓਲਾਜੀਕਲ ਸੈਂਟਰ ਨੇ ਕਿਹਾ ਕਿ ਗ੍ਰੀਨਵਿਚ ਮੀਨ ਟਾਈਮ (GMT) ਮੁਤਾਬਕ ਭੂਚਾਲ ਦੇ ਝਟਕੇ ਅੱਜ 4.09 ਮਿੰਟ 'ਤੇ ਮਹਿਸੂਸ ਕੀਤੇ ਗਏ ਅਤੇ ਇਸ ਦੀ ਤੀਬਰਤਾ 5.2 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਸਤ੍ਹਾ ਤੋਂ 235.7 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ।


author

cherry

Content Editor

Related News