ਭੂਚਾਲ ਦੇ ਝਟਕਿਆਂ ਨਾਲ ਕੰਬਿਆਂ ਜਾਪਾਨ
Saturday, May 25, 2019 - 08:12 PM (IST)

ਟੋਕੀਓ— ਪੂਰਬੀ ਜਾਪਾਨ 'ਚ ਸ਼ਨੀਵਾਰ ਨੂੰ ਮਧਿਅਮ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5 ਮਾਪੀ ਗਈ ਹੈ। ਰਾਸ਼ਟਰੀ ਟੈਲੀਵਿਜ਼ਨ ਐੱਨ.ਐੱਚ.ਕੇ. ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਟੋਕੀਓ ਪਹੁੰਚਣ ਤੋਂ ਕੁਝ ਦੇਰ ਪਹਿਲਾਂ ਬਿਲਡਿੰਗਾਂ ਹਿੱਲ ਗਈਆਂ। ਪਤਨੀ ਮੇਲਾਨੀਆ ਨਾਲ ਟਰੰਪ ਸ਼ਨੀਵਾਰ ਸ਼ਾਮੀਂ ਟੋਕੀਓ ਪਹੁੰਚੇ। ਉਹ ਚਾਰ ਦਿਨਾਂ ਜਾਪਾਨ ਦੌਰੇ 'ਤੇ ਹਨ।
ਭੂਚਾਲ ਕਾਰਨ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਹੈ। ਭੂਚਾਲ ਦਾ ਕੇਂਦਰ ਦੱਖਣੀ ਚਿਬਾ 'ਚ ਸੀ, ਜੋ ਰਾਜਧਾਨੀ ਤੋਂ ਦੱਖਣ-ਪੂਰਬ ਵੱਲ 60 ਕਿਲੋਮੀਟਰ ਦੀ ਦੂਰੀ 'ਤੇ ਸੀ। ਦੱਸ ਦਈਏ ਕਿ ਇਥੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਤੇ ਅਮਰੀਕੀ ਰਾਸ਼ਟਰਪਤੀ ਐਤਵਾਰ ਨੂੰ ਗੋਲਫ ਖੇਡਣਗੇ।