ਸੈਨ ਫਰਾਂਸਿਸਕੋ ਦੇ ਦੱਖਣ ਕੈਲੀਫੋਰਨੀਆ ''ਚ ਲੱਗੇ ਭੂਚਾਲ ਦੇ ਝਟਕੇ, ਜਾਨੀ ਨੁਕਸਾਨ ਤੋਂ ਬਚਾਅ
Sunday, Sep 29, 2024 - 05:00 PM (IST)
ਅਰੋਮਾਸ (ਕੈਲੀਫੋਰਨੀਆ) : ਅਮਰੀਕਾ ਵਿਚ ਤੜਕਸਾਰ ਭੂਚਾਲ ਦੇ ਮੱਧਮ ਝਟਕੇ ਮਹਿਸੂਸ ਕੀਤੇ ਗਏ ਹਨ। ਸੰਯੁਕਤ ਰਾਜ ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਐਤਵਾਰ ਤੜਕੇ ਕੇਂਦਰੀ ਕੈਲੀਫੋਰਨੀਆ ਦੇ ਹਿੱਸੇ 'ਚ 4.2 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ ਹਨ।
ਇਹ ਵੀ ਪੜ੍ਹੋ : ਆਸਟ੍ਰੇਲੀਆ ਦੇ ਸਕੂਲਾਂ 'ਚ ਹਿੰਸਕ ਘਟਨਾਵਾਂ 'ਚ ਵਾਧਾ, ਚਿੰਤਾ 'ਚ ਪਏ ਮਾਪੇ
ਵਿਗਿਆਨ ਏਜੰਸੀ ਨੇ ਆਪਣੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪੋਸਟ 'ਤੇ ਕਿਹਾ ਕਿ ਭੂਚਾਲ ਦਾ ਪਤਾ ਸਥਾਨਕ ਸਮੇਂ ਅਨੁਸਾਰ ਸਵੇਰੇ 2:47 'ਤੇ ਲੱਗਿਆ ਤੇ ਇਸ ਦਾ ਕੇਂਦਰ ਅਰੋਮਾਸ ਤੋਂ 2 ਮੀਲ (3.2 ਕਿਲੋਮੀਟਰ) ਉੱਤਰ-ਪੱਛਮ 'ਚ 7.4 ਕਿਲੋਮੀਟਰ (4.59 ਮੀਲ) ਦੀ ਡੂੰਘਾਈ 'ਤੇ ਸੀ। ਸਥਾਨਕ ਮੀਡੀਆ ਦੇ ਅਨੁਸਾਰ, ਸੱਟਾਂ ਜਾਂ ਜਾਇਦਾਦ ਦੇ ਵੱਡੇ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ। ਅਰੋਮਾਸ ਸੈਨ ਫਰਾਂਸਿਸਕੋ ਤੋਂ ਲਗਭਗ 94 ਮੀਲ (151 ਕਿਲੋਮੀਟਰ) ਦੱਖਣ ਵਿੱਚ ਹੈ।