ਫਲਾਜ ਅਲ ਮੁਆਲਾ ''ਚ ਲੱਗੇ ਭੂਚਾਲ ਦੇ ਝਟਕੇ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ
Sunday, Dec 29, 2024 - 03:14 AM (IST)
ਅਬੂ ਧਾਬੀ (ਯੂਏਈ) (ਏ. ਐੱਨ. ਆਈ.) : ਰਾਸ਼ਟਰੀ ਮੌਸਮ ਵਿਗਿਆਨ ਕੇਂਦਰ (ਐੱਨ. ਸੀ. ਐੱਮ.) ਦੁਆਰਾ ਸੰਚਾਲਿਤ ਰਾਸ਼ਟਰੀ ਭੂਚਾਲ ਨੈੱਟਵਰਕ ਨੇ ਸ਼ਨੀਵਾਰ ਨੂੰ ਫਲਾਜ ਅਲ ਮੁਆਲਾ ਵਿਚ ਰਿਕਟਰ ਪੈਮਾਨੇ 'ਤੇ 4.2 ਦੀ ਤੀਬਰਤਾ ਵਾਲਾ ਭੂਚਾਲ ਰਿਕਾਰਡ ਕੀਤਾ ਗਿਆ। ਐੱਨ. ਸੀ. ਐੱਮ ਨੇ ਇਕ ਬਿਆਨ ਵਿਚ ਦੱਸਿਆ ਕਿ ਭੂਚਾਲ, ਜੋ ਕਿ ਯੂਏਈ ਦੇ ਸਥਾਨਕ ਸਮੇਂ ਮੁਤਾਬਕ 17:51 ਵਜੇ ਆਇਆ ਸੀ, ਲੋਕਾਂ ਦੁਆਰਾ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ। ਨਿਗਰਾਨੀ ਉਪਕਰਣਾਂ ਦੁਆਰਾ ਵੀ ਇਸ ਭੂਚਾਲ ਦਾ ਪਤਾ ਲਗਾਇਆ ਗਿਆ ਸੀ।
ਐੱਨ. ਸੀ. ਐੱਮ ਨੇ ਦੱਸਿਆ ਕਿ ਇਸ ਭੂਚਾਲ ਕਾਰਨ ਕਿਸੇ ਕਿਸਮ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਭੂਚਾਲ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਇੰਤਜ਼ਾਮ ਕੀਤੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8