ਕੰਬ ਗਈ ਧਰਤੀ! ਭੂਚਾਲ ਕਾਰਨ ਘਰਾਂ ਵਿੱਚੋਂ ਬਾਹਰ ਭੱਜੇ ਲੋਕ
Monday, Jun 30, 2025 - 06:51 PM (IST)

ਕਾਠਮਾਂਡੂ : ਭਾਰਤ ਦੇ ਗੁਆਂਢ ਵਿੱਚ ਇੱਕ ਵਾਰ ਫਿਰ ਭੂਚਾਲ ਆਇਆ ਹੈ। ਸੋਮਵਾਰ ਨੇਪਾਲ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਸਵੇਰ ਸਮੇਂ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.3 ਸੀ। ਅਚਾਨਕ ਆਏ ਭੂਚਾਲ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ, ਅਜੇ ਤੱਕ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਦੇ ਅਨੁਸਾਰ, ਨੇਪਾਲ ਵਿੱਚ 30 ਜੂਨ, 2025 ਨੂੰ ਸਵੇਰੇ 8:24 ਵਜੇ (ਭਾਰਤੀ ਸਮਾਂ) ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.3 ਸੀ। ਇਸਦਾ ਕੇਂਦਰ 29.24 ਉੱਤਰੀ ਅਕਸ਼ਾਂਸ਼ ਅਤੇ 81.77 ਪੂਰਬੀ ਦੇਸ਼ਾਂਤਰ 'ਤੇ ਜ਼ਮੀਨ ਤੋਂ 14 ਕਿਲੋਮੀਟਰ ਦੀ ਡੂੰਘਾਈ 'ਤੇ ਸੀ।
ਇਸ ਤੋਂ ਪਹਿਲਾਂ 29 ਜੂਨ ਨੂੰ ਵੀ ਨੇਪਾਲ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਐਤਵਾਰ ਨੂੰ ਨੇਪਾਲ ਦੇ ਜ਼ਿੰਮਾ ਇਲਾਕੇ ਵਿੱਚ 4.8 ਦੀ ਤੀਬਰਤਾ ਨਾਲ ਭੂਚਾਲ ਆਇਆ ਸੀ।ਇਸੇ ਤਰ੍ਹਾਂ ਐਤਵਾਰ ਨੂੰ ਪਾਕਿਸਤਾਨ ਵਿੱਚ ਵੀ ਤੇਜ਼ ਭੂਚਾਲ ਆਇਆ ਸੀ। ਉਸ ਭੂਚਾਲ ਦੀ ਤੀਬਰਤਾ 5.2 ਮਾਪੀ ਗਈ ਸੀ। ਪਾਕਿਸਤਾਨ ਵਿਚ ਜਿਸ ਵੇਲੇ ਭੂਚਾਲ ਆਇਆ ਉਸ ਸਮੇਂ ਲੋਕ ਸੁੱਤੇ ਪਏ ਸਨ ਪਰ ਭੂਚਾਲ ਦੇ ਝਟਕਿਆਂ ਨੇ ਨਾ ਸਿਰਫ ਲੋਕਾਂ ਨੂੰ ਨੀਂਦ ਤੋਂ ਜਗਾ ਦਿੱਤਾ ਸਗੋਂ ਲੋਕ ਘਰਾਂ ਬਾਹਰ ਭੱਜਣ ਲਈ ਮਜ਼ਬੂਰ ਵੀ ਹੋ ਗਏ।