ਪ੍ਰਸ਼ਾਂਤ ਮਹਾਸਾਗਰ ''ਚ ਲੱਗੇ ਭੂਚਾਲ ਦੇ ਝਟਕੇ
Monday, Aug 19, 2019 - 10:40 AM (IST)

ਅਨਤਾਹਨ— ਪ੍ਰਸ਼ਾਂਤ ਮਹਾਸਾਗਰ 'ਚ ਉੱਤਰੀ ਮਰਿਆਨਾ ਟਾਪੂ 'ਤੇ ਐਤਵਾਰ ਦੀ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਮੌਸਮ ਅਧਿਕਾਰੀਆਂ ਮੁਤਾਬਕ ਸਥਾਨਕ ਸਮੇਂ ਮੁਤਾਬਕ ਸ਼ਾਮ 6 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਮਾਪੀ ਗਈ।
ਭੂਚਾਲ ਦਾ ਕੇਂਦਰ ਉੱਤਰੀ ਮਰਿਆਨਾ ਦੇ ਨੇੜੇ ਅਨਤਾਹਨ ਤੋਂ 76 ਕਿਲੋਮੀਟਰ ਦੂਰ ਅਤੇ ਜ਼ਮੀਨ ਦੀ ਸਤ੍ਹਾ ਤੋਂ 49 ਕਿਲੋਮੀਟਰ ਦੀ ਡੂੰਘਾਈ 'ਚ ਰਿਹਾ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨ-ਨਾਲ ਦੇ ਨੁਕਸਾਨ ਦੀ ਅਜੇ ਤਕ ਕੋਈ ਰਿਪੋਰਟ ਨਹੀਂ ਹੈ।