ਭੂਚਾਲ ਦੇ ਝਟਕਿਆਂ ਨਾਲ ਕੰਬਿਆ ਜਾਪਾਨ, 6.1 ਰਹੀ ਤੀਬਰਤਾ
Tuesday, Apr 02, 2024 - 04:13 AM (IST)

ਟੋਕੀਓ — ਜਾਪਾਨ ਦੇ ਉੱਤਰੀ ਤੱਟ ਇਵਾਤੇ ਪ੍ਰੀਫੈਕਚਰ 'ਚ 6.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਪਾਨ ਦੇ ਮੌਸਮ ਵਿਗਿਆਨ ਕੇਂਦਰ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭੂਚਾਲ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ 00:59 ਵਜੇ (IST) 'ਤੇ ਆਇਆ। ਭੂਚਾਲ ਦਾ ਕੇਂਦਰ ਇਵਾਤੇ ਪ੍ਰੀਫੈਕਚਰ ਦਾ ਉੱਤਰੀ ਤੱਟਵਰਤੀ ਹਿੱਸਾ ਸੀ, ਏਜੰਸੀ ਨੇ ਕਿਹਾ ਕਿ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਸੀ। ਫੌਰੀ ਤੌਰ 'ਤੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।