ਅਮਰੀਕਾ ''ਚ ਆਇਆ ਭੂਚਾਲ, ਕੁਝ ਸਕਿੰਟਾਂ ਤੱਕ ਲੱਗਦੇ ਰਹੇ ਝਟਕੇ

07/12/2019 10:42:57 PM

ਵਾਸ਼ਿੰਗਟਨ - ਅਮਰੀਕਾ ਦੇ ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 4.6 ਤੀਬਰਤਾ ਵਾਲੇ ਭੂਚਾਲ ਨੇ ਪੂਰੇ ਇਲਾਕੇ ਨੂੰ ਝਿਨਝੋੜ ਕੇ ਰੱਖ ਦਿੱਤਾ। ਅਮਰੀਕੀ ਜਿਓਲਾਜ਼ਿਕਲ ਸਰਵੇ ਨੇ ਇਹ ਜਾਣਕਾਰੀ।
ਇਸ ਦੇ ਕੁਝ ਹੀ ਮਿੰਟਾਂ ਬਾਅਦ ਸੀਏਟਲ ਤੋਂ 30 ਮੀਲ (48 ਕਿਲੋਮੀਟਰ) ਉੱਤਰ-ਪੂਰਬ 'ਚ ਮੋਨਰੋ ਸ਼ਹਿਰ ਨੇੜੇ 3.5 ਤੀਬਰਤਾ ਵਾਲੇ ਭੂਚਾਲ ਦੇ ਝਟਰੇ ਮਹਿਸੂਸ ਕੀਤੇ ਗਏ। ਪਹਿਲਾਂ ਭੂਚਾਲ ਸ਼ੁੱਕਰਵਾਰ ਨੂੰ ਤੜਕੇ 2:51 ਮਿੰਟ 'ਤੇ ਦਰਜ ਕੀਤਾ ਗਿਆ। ਭੂਚਾਲ 'ਚ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਅਜੇ ਕੋਈ ਖਬਰ ਨਹੀਂ ਹੈ।


Khushdeep Jassi

Content Editor

Related News