1 ਹਫ਼ਤੇ ''ਚ ਤੀਜੀ ਵਾਰ ਹਿੱਲੀ ਨੇਪਾਲ ਦੀ ਧਰਤੀ, 4.2 ਦੀ ਤੀਬਰਤਾ ਨਾਲ ਲੱਗੇ ਭੁਚਾਲ ਦੇ ਝਟਕੇ
Tuesday, Nov 15, 2022 - 08:14 PM (IST)
ਇੰਟਨੈਸ਼ਨਲ ਡੈਸਕ : ਨੇਪਾਲ 'ਚ ਇਕ ਵਾਰ ਫਿਰ ਭੁਚਾਲ ਦੇ ਝਟਕੇ ਲੱਗੇ ਹਨ। ਜਾਣਕਾਰੀ ਮੁਤਾਬਕ ਭੁਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 4.2 ਮਾਪੀ ਗਈ ਹੈ। ਫਿਲਹਾਲ ਕਿਸੇ ਕਿਸਮ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਨੇ ਬਾਲੀ 'ਚ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਿਤ, ਕਿਹਾ-ਪਹਿਲੇ ਅਤੇ ਅੱਜ ਦੇ ਭਾਰਤ 'ਚ ਬਹੁਤ ਵੱਡਾ ਫਰਕ
ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਬੁਧਵਾਰ ਅਤੇ ਸ਼ਨੀਵਾਰ ਨੂੰ ਨੇਪਾਲ ਵਿਚ ਦੋ ਵਾਰ ਭੁਚਾਲ ਦੇ ਝਟਕੇ ਲੱਗੇ ਸਨ। ਰਿਕਟਰ ਸਕੇਲ 'ਤੇ ਇਨ੍ਹਾਂ ਦੀ ਤੀਬਰਤਾ 6.1 ਅਤੇ 5.4 ਸੀ। ਉਸ ਵੇਲੇ ਨੇਪਾਲ ਦੇ ਨਾਲ-ਨਾਲ ਉੱਤਰਾਖੰਡ ਅਤੇ ਦਿੱਲੀ ਐੱਨ. ਸੀ. ਆਰ. 'ਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।