ਪੂਰਬੀ ਇੰਡੋਨੇਸ਼ੀਆ ਵਿਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ

02/26/2020 2:26:37 PM

ਜਕਾਰਤਾ- ਪੂਰਬੀ ਇੰਡੋਨੇਸ਼ੀਆ ਦੇ ਦੂਰ-ਦੁਰਾਡੇ ਹਿੱਸੇ ਵਿਚ ਬੁੱਧਵਾਰ ਨੂੰ 5.9 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ। ਹਾਲਾਂਕਿ ਇਸ ਦੌਰਾਨ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਭੂਚਾਲ ਮਕਾਓ ਸੂਬੇ ਦੇ ਤੌਲ ਸ਼ਹਿਰ ਦੇ ਦੱਖਣ-ਪੱਛਮ ਵਿਚ ਤਕਰੀਬਨ 280 ਕਿਲੋਮੀਟਰ ਦੀ ਦੂਰੀ 'ਤੇ ਅਤੇ ਸਮੁੰਦਰੀ ਦੀ 61 ਕਿਲੋਮੀਟਰ ਦੀ ਗਹਿਰਾਈ ਵਿਚ ਆਇਆ। ਅਜੇ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਇੰਡੋਨੇਸ਼ੀਆ ਵਿਚ 2018 ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਸੀ ਤੇ ਉਸ ਤੋਂ ਬਾਅਦ ਸੁਨਾਮੀ ਆ ਗਈ ਸੀ। ਇਸ ਦੌਰਾਨ 4300 ਦੇ ਕਰੀਬ ਲੋਕ ਜਾਂ ਤਾਂ ਮਾਰੇ ਗਏ ਜਾਂ ਲਾਪਤਾ ਹੋ ਗਏ ਸਨ।


Baljit Singh

Content Editor

Related News