ਪਾਕਿਸਤਾਨ ''ਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 5.3

Saturday, Oct 20, 2018 - 09:48 AM (IST)

ਪਾਕਿਸਤਾਨ ''ਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 5.3

ਇਸਲਾਮਾਬਾਦ(ਏਜੰਸੀ)— ਪਾਕਿਸਤਾਨ 'ਚ ਸ਼ੁੱਕਰਵਾਰ ਨੂੰ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਹਾਲਾਂਕਿ ਇਸ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਮੌਸਮ ਵਿਭਾਗ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.3 ਮਾਪੀ ਗਈ। ਇਸਲਾਮਾਬਾਦ, ਪੇਸ਼ਾਵਰ, ਸਵਾਤ, ਬੁਨਰ, ਸ਼ੰਗਲਾ ਅਤੇ ਹੋਰ ਕਈ ਸਥਾਨਾਂ 'ਤੇ ਇਸ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਜ਼ਮੀਨ 'ਚ ਗਹਿਰਾਈ 120 ਕਿਲੋਮੀਟਰ ਤਕ ਮਾਪੀ ਗਈ। ਸਥਾਨਕ ਮੀਡੀਆ ਮੁਤਾਬਕ ਭੂਚਾਲ ਦੇ ਝਟਕੇ ਲੱਗਦਿਆਂ ਹੀ ਲੋਕਾਂ ਨੇ ਘਰ ਖਾਲੀ ਕਰਨੇ ਸ਼ੁਰੂ ਕਰ ਦਿੱਤੇ। ਬਹੁਤ ਸਾਰੇ ਲੋਕ ਦਫਤਰਾਂ ਨੂੰ ਛੱਡ ਕੇ ਖੁੱਲ੍ਹੇ ਮੈਦਾਨਾਂ 'ਚ ਖੜ੍ਹੇ ਹੋ ਗਏ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ । ਬਹੁਤ ਸਾਰੇ ਲੋਕਾਂ ਨੇ ਸਭ ਦੀ ਸਲਾਮਤੀ ਲਈ ਦੁਆਵਾਂ ਕੀਤੀਆਂ ਅਤੇ ਸੰਦੇਸ਼ ਸਾਂਝੇ ਕੀਤੇ।


ਤੁਹਾਨੂੰ ਦੱਸ ਦਈਏ ਕਿ ਇਸੇ ਸਾਲ ਮਈ ਮਹੀਨੇ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਕੁੱਝ ਹਿੱਸਿਆਂ 'ਚ 6.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ 13 ਲੋਕ ਜ਼ਖਮੀ ਹੋ ਗਏ ਸਨ ਅਤੇ ਕਈ ਬੇਘਰ ਹੋ ਗਏ। ਇਸੇ ਸਾਲ ਜਨਵਰੀ ਮਹੀਨੇ ਵੀ ਇੱਥੇ 6.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਹੋਏ ਸਨ, ਜਿਸ 'ਚ ਇਕ ਛੋਟੀ ਬੱਚੀ ਦੀ ਮੌਤ ਹੋ ਗਈ ਸੀ ਅਤੇ ਹੋਰ 15 ਜ਼ਖਮੀ ਹੋ ਗਏ ਸਨ।


Related News