ਤਬਾਹੀ ਝੱਲ ਰਹੇ ਤੁਰਕੀ ਦੇ ਇਸ ਸ਼ਹਿਰ 'ਚ ਫਿਰ ਆਇਆ ਭੂਚਾਲ, ਰਿਕਟਰ ਪੈਮਾਨੇ 'ਤੇ 4.7 ਰਹੀ ਤੀਬਰਤਾ

Monday, Feb 13, 2023 - 02:44 AM (IST)

ਤਬਾਹੀ ਝੱਲ ਰਹੇ ਤੁਰਕੀ ਦੇ ਇਸ ਸ਼ਹਿਰ 'ਚ ਫਿਰ ਆਇਆ ਭੂਚਾਲ, ਰਿਕਟਰ ਪੈਮਾਨੇ 'ਤੇ 4.7 ਰਹੀ ਤੀਬਰਤਾ

ਇੰਟਰਨੈਸ਼ਨਲ ਡੈਸਕ : ਭੂਚਾਲ ਦੀ ਤਬਾਹੀ ਦਾ ਸਾਹਮਣਾ ਕਰ ਰਹੇ ਤੁਰਕੀ ਦੇ ਕਹਰਾਮਨਮਾਰਸ ਸ਼ਹਿਰ 'ਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਵਾਰ ਭੂਚਾਲ ਦੀ ਤੀਬਰਤਾ 4.7 ਮਾਪੀ ਗਈ ਹੈ। ਯੂਐੱਸਜੀਐੱਸ ਅਰਥਕੁਇਕ ਦੇ ਮੁਤਾਬਕ ਭੂਚਾਲ ਦੇ ਝਟਕੇ ਤੁਰਕੀ ਦੇ ਕਹਰਾਮਨਮਾਰਸ ਦੇ ਦੱਖਣ-ਪੂਰਬ (ਐੱਸਐੱਸਈ) ਤੋਂ 24 ਕਿਲੋਮੀਟਰ ਦੱਖਣ ਵਿੱਚ ਮਹਿਸੂਸ ਕੀਤੇ ਗਏ।

ਇਹ ਵੀ ਪੜ੍ਹੋ : ਤੁਰਕੀ-ਸੀਰੀਆ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 33,000 ਤੋਂ ਪਾਰ, 92 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ

ਜ਼ਿਕਰਯੋਗ ਹੈ ਕਿ ਤੁਰਕੀ ਅਤੇ ਸੀਰੀਆ 'ਚ 6 ਫਰਵਰੀ ਨੂੰ ਆਏ ਭੂਚਾਲ 'ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਐਤਵਾਰ ਨੂੰ ਵਧ ਕੇ 33,179 ਹੋ ਗਈ, ਜਦਕਿ 92,600 ਤੋਂ ਵੱਧ ਲੋਕ ਜ਼ਖਮੀ ਹੋ ਗਏ। ਬਚਾਅ ਕਾਰਜ ਅਜੇ ਵੀ ਜਾਰੀ ਹਨ। ਪਿਛਲੇ 5 ਦਿਨਾਂ ਤੋਂ ਬਚਾਅ ਕਰਮਚਾਰੀ ਕੜਾਕੇ ਦੀ ਠੰਡ ਵਿੱਚ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਅਣਥੱਕ ਮਿਹਨਤ ਕਰ ਰਹੇ ਹਨ।

ਇਹ ਵੀ ਪੜ੍ਹੋ : ਤਾਮਿਲਨਾਡੂ : 4 ATMs 'ਚੋਂ ਚੋਰਾਂ ਨੇ ਲੁੱਟੇ 70 ਲੱਖ, CCTV ਕੈਮਰਿਆਂ ਨੂੰ ਲਾਈ ਅੱਗ

ਤੁਰਕੀ ਦੀ ਸਰਕਾਰੀ ਸਮਾਚਾਰ ਏਜੰਸੀ 'ਅਨਾਦੋਲੂ' ਦੀ ਰਿਪੋਰਟ ਮੁਤਾਬਕ ਤੁਰਕੀ ਦੇ ਨਿਆਂ ਮੰਤਰੀ ਬੇਕਿਰ ਬੋਜ਼ਦਾਗ ਨੇ ਐਤਵਾਰ ਨੂੰ ਕਿਹਾ ਕਿ 134 ਲੋਕਾਂ ਦੀ ਉਨ੍ਹਾਂ ਇਮਾਰਤਾਂ ਦੇ ਨਿਰਮਾਣ 'ਚ ਕਥਿਤ ਜ਼ਿੰਮੇਵਾਰੀ ਦੇ ਲਈ ਜਾਂਚ ਕੀਤੀ ਜਾ ਰਹੀ ਹੈ, ਜੋ ਭੂਚਾਲ ਵਿੱਚ ਢਹਿ ਗਈਆਂ। ਉਨ੍ਹਾਂ ਕਿਹਾ ਕਿ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 7 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਤੁਰਕੀ ਦੇ ਨਿਆਂ ਮੰਤਰੀ ਨੇ ਕਿਹਾ ਕਿ ਇਮਾਰਤਾਂ ਦੇ ਢਹਿਣ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਤੁਰਕੀ-ਸੀਰੀਆ ਭੂਚਾਲ: 50 ਹਜ਼ਾਰ ਤੋਂ ਉਪਰ ਜਾ ਸਕਦੈ ਮੌਤਾਂ ਦਾ ਅੰਕੜਾ, ਤ੍ਰਾਸਦੀ ਦੌਰਾਨ ਵਧੀ ਲੁੱਟ-ਖੋਹ

ਭੂਚਾਲ ਦੀ ਮਾਰ ਝੱਲ ਰਹੇ ਤੁਰਕੀ ਅਤੇ ਸੀਰੀਆ ਦੀ ਮਦਦ ਲਈ ਕਈ ਦੇਸ਼ ਅੱਗੇ ਆਏ ਹਨ। ਮੈਡੀਕਲ ਟੀਮ ਦੇ ਨਾਲ ਭਾਰਤ ਨੇ NDRF ਦੀਆਂ ਟੀਮਾਂ ਨੂੰ ਤੁਰਕੀ ਭੇਜਿਆ ਹੈ, ਜਦੋਂ ਕਿ ਹੋਰ ਦੇਸ਼ਾਂ ਨੇ ਵੀ ਮਦਦ ਭੇਜੀ ਹੈ। ਵਿਸ਼ਵ ਬੈਂਕ ਨੇ ਤੁਰਕੀ ਨੂੰ 1.78 ਅਰਬ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਤੁਰਕੀ ਅਤੇ ਸੀਰੀਆ ਦੀ ਮਦਦ ਲਈ 85 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ ਕੀਤਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News