ਖੋਜਕਾਰਾਂ ਦਾ ਦਾਅਵਾ, ਧਰਤੀ ''ਤੇ ਜਲਦ ਹੋ ਸਕਦੈ ਮਹਾਵਿਨਾਸ਼

9/21/2019 3:33:23 PM

ਨਿਊਯਾਰਕ— ਸਾਲ 2000 'ਚ ਚਾਰੇ ਪਾਸੇ ਹੱਲਾ ਸੀ ਕਿ ਦੁਨੀਆ ਖਤਮ ਹੋਣ ਵਾਲੀ ਹੈ। ਹਾਲਾਂਕਿ ਅਜਿਹਾ ਕੁਝ ਨਹੀਂ ਹੋਇਆ। ਹੁਣ ਇਕ ਵਾਰ ਦੁਬਾਰਾ ਧਰਤੀ ਦੇ ਖਤਮ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਵਾਰ ਇਹ ਦਾਅਵਾ ਕਿਸੇ ਪੰਡਤ ਨੇ ਨਹੀਂ ਬਲਕਿ ਕੁਝ ਖੋਜਕਾਰਾਂ ਨੇ ਕੀਤਾ ਹੈ। ਉਨ੍ਹਾਂ ਨੇ ਵਿਨਾਸ਼ ਦਾ ਪੂਰਾ ਖਦਸ਼ਾ ਜ਼ਾਹਿਰ ਕੀਤਾ ਹੈ।

ਖੋਜਕਾਰਾਂ ਦੀ ਜਾਂਚ ਮੁਤਾਬਕ ਕਰੀਬ 6.6 ਕਰੋੜ ਸਾਲ ਪਹਿਲਾਂ ਧਰਤੀ 'ਤੇ ਵਿਨਾਸ਼ ਹੋਇਆ ਸੀ। ਜਿਸ ਤੋਂ ਬਾਅਦ ਕਈ ਵਾਰ ਧਰਤੀ ਤੋਂ ਜੀਵ-ਜੰਤੂਆਂ ਦਾ ਖਾਤਮਾ ਹੋ ਚੁੱਕਿਆ ਹੈ। ਅਮਰੀਕਾ ਦੀ ਨਿਊਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ ਮਿਸ਼ੇਲ ਰੇਂਪੀਨੋ ਨੇ ਇਕ ਰਿਸਰਚ ਪੇਸ਼ ਕਰਦੇ ਹੋਏ ਦੱਸਿਆ ਅਜਿਹਾ ਫਿਰ ਹੋ ਸਕਦਾ ਹੈ ਤੇ ਉਹ ਵੀ ਜਲਦੀ। ਪ੍ਰੋਫੈਸਰ ਮਿਸ਼ੇਲ ਰੇਂਪੀਨੋ ਨੇ ਉਨ੍ਹਾਂ ਸਾਰੀਆਂ ਘਟਨਾਵਾਂ ਦੀ ਜਾਂਚ ਕੀਤੀ ਜੋ ਧਰਤੀ ਨੂੰ ਵਿਨਾਸ਼ ਵੱਲ ਲਿਜਾਂਦੀਆਂ ਹਨ। ਆਪਣੀ ਰਿਸਰਚ ਰਿਪੋਰਟ 'ਚ ਪ੍ਰੋਫੈਸਰ ਨੇ ਦੱਸਿਆ ਕਿ ਵਿਨਾਸ਼ ਦਾ ਕਾਰਨ ਵਾਤਾਵਰਣ ਦੇ ਨਾਲ ਹੋਇਆ ਖਿਲਵਾੜ ਸੀ। ਉਸ ਤੋਂ ਬਾਅਦ ਧਰਤੀ 'ਤੇ ਹੜ੍ਹ, ਮਹਾਵਿਨਾਸ਼ ਤੇ ਜਵਾਲਾਮੁਖੀ ਧਮਾਕੇ ਜਿਹੀਆਂ ਘਟਨਾਵਾਂ ਹੋਈਆਂ ਸਨ। ਜਵਾਲਾਮੁਖੀ ਧਮਾਕੇ ਤੋਂ ਬਾਅਦ ਪੂਰੀ ਧਰਤੀ 'ਤੇ ਲੱਖਾਂ ਕਿਲੋਮੀਟਰ ਤੱਕ ਲਾਵਾ ਫੈਲ ਗਿਆ ਸੀ। ਕਈ ਜੀਵ-ਜੰਤੂਆਂ ਤੇ ਮਨੁੱਖੀ ਪ੍ਰਜਾਤੀ ਦਾ ਵਿਨਾਸ਼ ਹੋ ਗਿਆ ਸੀ।

ਰਿਸਰਚ ਮੁਤਾਬਕ ਜੇਕਰ ਮੌਜੂਦਾ ਸਮੇਂ 'ਚ ਵਾਤਾਵਰਣ ਨਾਲ ਖਿਲਵਾੜ ਚੱਲਦਾ ਰਿੰਹਾ ਹੈ ਧਰਤੀ 'ਤੇ ਮਹਾਵਿਨਾਸ਼ ਨੂੰ ਕੋਈ ਨਹੀ ਰੋਕ ਸਕਦਾ। ਵਿਗਿਆਨੀਆਂ ਮੁਤਾਬਕ ਧਰਤੀ 'ਤੇ ਪੰਜ ਵਾਰ ਮਹਾਵਿਨਾਸ਼ ਹੋ ਚੁੱਕਿਆ ਹੈ। ਪਹਿਲਾ ਮਹਾਵਿਨਾਸ਼ ਆਰਡੋਵਿਸ਼ੀਅਨ (44.3 ਕਰੋੜ ਸਾਲ ਪਹਿਲਾਂ), ਫਿਰ ਲੇਟ ਡੇਵੋਨੀਅਨ (37 ਕਰੋੜ ਸਾਲ ਪਹਿਲਾਂ), ਪਰਮੀਅਨ (25.2 ਕਰੋੜ ਸਾਲ ਪਹਿਲਾਂ), ਟ੍ਰਾਏਸਿਕ (20.1 ਕਰੋੜ ਸਾਲ ਪਹਿਲਾਂ) ਤੇ ਕ੍ਰੇਟੇਸ਼ੀਅਸ (6.6 ਕਰੋੜ ਸਾਲ ਪਹਿਲਾਂ) ਹੋਏ ਸਨ। ਭੂ-ਵਿਗਿਆਨੀਆਂ ਮੁਤਾਬਕ ਹੁਣ ਇਹ ਸਮਾਂ ਪੂਰਾ ਹੋਣ ਵਾਲਾ ਹੈ ਤੇ ਧਰਤੀ ਜਲਦੀ ਮਹਾਵਿਨਾਸ਼ ਦਾ ਸਾਹਮਣਾ ਕਰੇਗੀ।


Baljit Singh

Edited By Baljit Singh