ਫਿਲਪੀਨਜ਼ ਰਾਸ਼ਟਰਪਤੀ ਦੇ ਕੌੜੇ ਬੋਲ, ਕਿਹਾ- ''ਸਮਝ ਜਾਓ ਨਹੀਂ ਤਾਂ ਮੈਂ ਤੁਹਾਨੂੰ ਦਫਨਾ ਦੇਵਾਂਗਾ''

Thursday, Apr 02, 2020 - 11:38 PM (IST)

ਫਿਲਪੀਨਜ਼ ਰਾਸ਼ਟਰਪਤੀ ਦੇ ਕੌੜੇ ਬੋਲ, ਕਿਹਾ- ''ਸਮਝ ਜਾਓ ਨਹੀਂ ਤਾਂ ਮੈਂ ਤੁਹਾਨੂੰ ਦਫਨਾ ਦੇਵਾਂਗਾ''

ਮਨੀਲਾ : ਫਿਲਪੀਨਜ਼ ਦੇ ਰਾਸ਼ਟਰਪਤੀ ਨੇ ਕੋਰੋਨਾ ਵਾਇਰਸ ਲਾਕਡਾਊਨ ਨੂੰ ਤੋੜਨ 'ਤੇ ਗੰਭੀਰ ਨਤੀਜਾ ਭੁਗਤਨ ਦੀ ਚਿਤਾਵਨੀ ਦਿੱਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮੁਸੀਬਤ ਪੈਦਾ ਕਰਨ ਵਾਲੇ ਨੂੰ ਗੋਲੀ ਤੱਕ ਮਾਰੀ ਜਾ ਸਕਦੀ ਹੈ ਅਤੇ ਹਸਪਤਾਲਾਂ ਵਿਚ ਮੈਡੀਕਲ ਸਟਾਫ ਨਾਲ ਦੁਰਵਿਵਹਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

PunjabKesari

ਫਿਲਪੀਨਜ਼ ਰਾਸ਼ਟਰਪਤੀ ਰੌਡਰਿਗੋ ਦੁਤੇਰਤੇ ਨੇ ਸਖਤ ਲਹਿਜੇ ਵਿਚ ਕਿਹਾ, ''ਕੋਰੋਨਾ ਕਾਰਨ ਮਾਹੌਲ ਵਿਗੜਦਾ ਜਾ ਰਿਹਾ ਹੈ। ਇਸ ਲਈ ਇਕ ਵਾਰ ਫਿਰ ਮੈਂ ਤੁਹਾਨੂੰ ਸਮੱਸਿਆ ਦੀ ਗੰਭੀਰਤਾ ਬਾਰੇ ਦੱਸ ਰਿਹਾ ਹਾਂ ਤੇ ਇਸ ਨੂੰ ਕੰਨੀ ਬੰਨ੍ਹ ਲਓ ”

PunjabKesari

ਮੈਂ ਤੁਹਾਨੂੰ ਦਫਨਾ ਦੇਵਾਂਗਾ....

PunjabKesari

ਉਨ੍ਹਾਂ ਕਿਹਾ, "ਪੁਲਸ ਤੇ ਫੌਜ ਨੂੰ ਮੇਰੇ ਹੁਕਮ ਹਨ ....ਜੋ ਕੋਈ ਮੁਸੀਬਤ ਖੜ੍ਹੀ ਕਰਦਾ ਹੈ ਅਤੇ ਸਥਿਤੀ ਇੱਥੋਂ ਤੱਕ ਬਣ ਜਾਂਦੀ ਹੈ ਕਿ ਤੁਹਾਡੀਆਂ ਜਾਨਾਂ ਖਤਰੇ ਵਿਚ ਹਨ ਤਾਂ ਉਸ ਨੂੰ ਗੋਲੀ ਮਾਰ ਦਿਓ।" ਫਿਲਪੀਨਜ਼ ਦੇ ਰਾਸ਼ਟਰਪਤੀ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਅੱਗੇ ਕਿਹਾ, "ਕੀ ਇਹ ਸਮਝ ਆਇਆ? ਮੌਤ। ਮੁਸੀਬਤ ਪੈਦਾ ਕਰਨ ਦੀ ਬਜਾਏ, ਮੈਂ ਤੁਹਾਨੂੰ ਦਫਨਾ ਦੇਵਾਂਗਾ।" ਇਕ ਟੈਲੀਵਿਜ਼ਨ ਸੰਬੋਧਨ ਵਿਚ ਦੁਤੇਰਤੇ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਹਰ ਕੋਈ ਸਹਿਯੋਗ ਦੇਵੇ ਅਤੇ ਘਰ ਵਿਚ ਰਹਿ ਕੇ ਕੁਆਰੰਟੀਨ ਨਿਯਮਾਂ ਦੀ ਪਾਲਣਾ ਕਰੇ। ਉਨ੍ਹਾਂ ਕਿਹਾ ਕਿ ਅਧਿਕਾਰੀ ਇਸ ਛੂਤ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਦੇਸ਼ ਦੀ ਕਮਜ਼ੋਰ ਸਿਹਤ ਪ੍ਰਣਾਲੀ ਨੂੰ ਹੋਰ ਖਰਾਬ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਵਿਚ ਲੱਗੇ ਹਨ। ਜ਼ਿਕਰਯੋਗ ਹੈ ਕਿ ਫਿਲਪੀਨਜ਼ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 96 ਮੌਤਾਂ ਅਤੇ 2,311 ਮਾਮਲੇ ਦਰਜ ਹੋਏ ਹਨ।

PunjabKesari


author

Sanjeev

Content Editor

Related News