ਨੀਦਰਲੈਂਡ ਸਰਕਾਰ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ''ਤੇ ਸਖ਼ਤ ਕਾਰਵਾਈ ਕੀਤੀ ਸ਼ੁਰੂ

Sunday, Jul 10, 2022 - 02:09 PM (IST)

ਨੀਦਰਲੈਂਡ ਸਰਕਾਰ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ''ਤੇ ਸਖ਼ਤ ਕਾਰਵਾਈ ਕੀਤੀ ਸ਼ੁਰੂ

ਐਮਸਟਰਡਮ(ਬਿਊਰੋ): ਨੀਦਰਲੈਂਡ ਸਰਕਾਰ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਕਾਰਵਾਈ ਦੇ ਤਹਿਤ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਚੋਂ ਕਈਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਕੁਝ ਜ਼ਖਮੀ ਹੋ ਗਏ। ਅਬਜ਼ਰਵਰਾਂ ਦੇ ਅਨੁਸਾਰ ਡੱਚ ਸਰਕਾਰ ਨੇ ਅੱਗੇ ਵਧਣ ਅਤੇ ਵਿਘਨ ਨੂੰ ਰੋਕਣ ਲਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਕੈਨੇਡਾ ਸਟਾਈਲ ਦੀ ਕਾਰਵਾਈ ਸ਼ੁਰੂ ਕੀਤੀ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਨੀਦਰਲੈਂਡ ਵਿਚ ਕਿਸਾਨ ਇਹਨੀ ਦਿਨੀਂ ਅੰਦੋਲਨ ਕਰ ਰਹੇ ਹਨ।ਸੋਮਵਾਰ ਨੂੰ ਕਿਸਾਨਾਂ ਨੇ ਨੀਦਰਲੈਂਡ-ਹਾਈਵੇਅ ਸਮੇਤ ਕਈ ਮੁੱਖ ਸੜਕਾਂ ਜਾਮ ਕਰ ਦਿੱਤੀਆਂ। ਉਹ ਸਰਕਾਰੀ ਇਮਾਰਤਾਂ ਦੇ ਸਾਹਮਣੇ ਹੜਤਾਲ 'ਤੇ ਬੈਠੇ। ਉੱਥੇ ਕਈ ਸ਼ਹਿਰਾਂ ਵਿਚ ਸੁਪਰਮਾਰਕੀਟ ਵੀ ਜਾਮ ਕੀਤੀਆਂ ਗਈਆਂ। ਇਸ ਅੰਦੋਲਨ ਲਈ ਭਾਰਤ ਵਿਚ ਹੋਏ ਕਿਸਾਨ ਅੰਦੋਲਨ ਦੀ ਤਰ੍ਹਾਂ ਟ੍ਰੈਕਟਰਾਂ ਦੀ ਵਰਤੋਂ ਕੀਤੀ ਗਈ। ਖੇਤੀ ਅਤੇ ਪਸ਼ੂ-ਪਾਲਣ 'ਤੇ ਪਾਬੰਦੀ ਨੂੰ ਲੈਕੇ ਕਿਸਾਨ ਨਾਰਾਜ਼ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਅਲਬਾਨੀਜ਼ ਵੱਲੋਂ ਰੂਸੀ ਵਿਦੇਸ਼ ਮੰਤਰੀ ਦੀ ਆਲੋਚਨਾ 'ਤੇ ਪਲਟਵਾਰ, ਕਿਹਾ-ਹਮੇਸ਼ਾ ਪ੍ਰਭੂਸੱਤਾ ਸੰਪੰਨ ਦੇਸ਼ਾਂ ਲਈ ਖੜ੍ਹਾ ਰਹਾਂਗਾ

ਕਿਸਾਨ ਅੰਦੋਲਨ ਦੇ ਪਿੱਛੇ ਦੇ ਕਾਰਨ

ਕਿਸਾਨਾਂ ਦੇ ਵਿਰੋਧ ਦਾ ਮੁੱਖ ਕਾਰਨ ਪਿਛਲੇ ਮਹੀਨੇ ਲਿਆਂਦੀ ਗਈ ਉਹ ਨੀਤੀ ਹੈ ਜਿਸ ਦੇ ਤਹਿਤ ਸਰਕਾਰ ਨੇ ਸਾਲ 2030 ਤੱਕ ਨੁਕਸਾਨਦਾਇਕ ਨਾਈਟ੍ਰੋਜਨ ਨਿਕਾਸ ਨੂੰ ਅੱਧਾ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਕਈ ਸਾਲਾਂ ਤੋਂ ਨੀਦਰਲੈਂਡ ਨਾਈਟ੍ਰੋਜਨ ਨਿਕਾਸ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਦੇ ਉਪਾਅ ਦੇ ਤੌਰ 'ਤੇ ਸਰਕਾਰ ਨੇ ਕਿਸਾਨਾਂ ਅਤੇ ਪਸ਼ੂ ਪਾਲਕਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮੋਨੀਆ ਅਤੇ ਨਾਈਟ੍ਰੋਜਨ ਆਕਸਾਈਡ ਦਾ ਨਿਕਾਸ ਘੱਟ ਕਰਨ ਲਈ ਡਚ ਸਰਕਾਰ ਵੱਲੋਂ ਖੇਤੀ ਲਈ ਖਾਦਾਂ ਦੀ ਵਰਤੋਂ 'ਤੇ ਅਤੇ ਪਸ਼ੂ ਪਾਲਣ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਕਿਸਾਨਾਂ ਦਾ ਤਰਕ ਹੈ ਕਿ ਹਵਾਈ ਆਵਾਜਾਈ, ਭਵਨ-ਨਿਰਮਾਣ ਅਤੇ ਉਦਯੋਗਾਂ ਤੋਂ ਵੱਡੀ ਮਾਤਰਾ ਵਿਚ ਖਤਰਨਾਕ ਗੈਸਾਂ ਨਿਕਲਦੀਆਂ ਹਨ ਪਰ ਉਹਨਾਂ 'ਤੇ ਕੋਈ ਪਾਬੰਦੀ ਨਹੀਂ ਹੈ। 

ਡਚ ਸਰਕਾਰ ਨੇ ਕਹੀ ਇਹ ਗੱਲ

ਸਰਕਾਰ ਨੇ 2030 ਤੱਕ ਪ੍ਰਮੁੱਖ ਤੌਰ 'ਤੇ ਨਾਈਟ੍ਰੋਜਨ ਆਕਸਾਈਡ ਅਤੇ ਅਮੋਨੀਆ ਜਿਹੇ ਪ੍ਰਦੂਸ਼ਕਾਂ ਦੇ ਨਿਕਾਸ ਵਿਚ 50 ਫੀਸਦੀ ਕਮੀ ਲਿਆਉਣ ਦਾ ਟੀਚਾ ਰੱਖਿਆ ਹੈ। ਸੱਤਾਧਾਰੀ ਗਠਜੋੜ ਦਾ ਕਹਿਣਾ ਹੈ ਕਿ ਨਾਈਟ੍ਰੋਜਨ ਅਤੇ ਅਮੋਨੀਆ ਦੇ ਨਿਕਾਸ ਨੇ ਦੇਸ਼ ਨੂੰ ਯੂਰਪ ਦਾ ਵੱਡਾ ਪ੍ਰਦੂਸ਼ਕ ਬਣਾ ਦਿੱਤਾ ਹੈ। ਖੇਤੀ ਅਤੇ ਪਸ਼ੂਪਾਲਣ ਨੂੰ ਸੀਮਤ ਕਰਨ ਦਾ ਉਦੇਸ਼ ਦੇਸ਼ ਦੀ ਮਿੱਟੀ, ਹਵਾ ਅਤੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਲਿਆਉਣਾ ਹੈ। 
 


author

Vandana

Content Editor

Related News