ਹੈਰਾਨੀਜਨਕ ਅੰਕੜੇ: ਪਾਕਿ ਦੇ ਕਰਾਚੀ 'ਚ ਸਾਲ 2022 ਦੌਰਾਨ 513 ਔਰਤਾਂ ਦਾ ਹੋਇਆ ਸਰੀਰਿਕ ਸ਼ੋਸ਼ਣ

Saturday, Dec 31, 2022 - 04:45 PM (IST)

ਹੈਰਾਨੀਜਨਕ ਅੰਕੜੇ: ਪਾਕਿ ਦੇ ਕਰਾਚੀ 'ਚ ਸਾਲ 2022 ਦੌਰਾਨ 513 ਔਰਤਾਂ ਦਾ ਹੋਇਆ ਸਰੀਰਿਕ ਸ਼ੋਸ਼ਣ

ਗੁਰਦਾਸਪੁਰ/ਕਰਾਚੀ(ਵਿਨੋਦ)-ਸਾਲ 2022 ਕਰਾਚੀ ਦੇ ਚਿਹਰੇ ’ਤੇ ਦਰਦਨਾਕ ਅਤੇ ਬਦਸੂਰਤ ਦਾਗ ਛੱਡ ਗਿਆ, ਕਿਉਂਕਿ ਇਹ ਸ਼ਹਿਰ ਪਾਕਿਸਤਾਨ ਦੇ ਸਾਰੇ ਸ਼ਹਿਰਾਂ ਦੇ ਮੁਕਾਬਲੇ ਔਰਤਾਂ ਦੇ ਸਰੀਰਿਕ ਸ਼ੋਸਣ ਦੀਆਂ ਘਟਨਾਵਾਂ ਦੇ ਸਭ ਤੋਂ ਅੱਗੇ ਰਿਹਾ। ਸ਼ਹਿਰ ਦੇ ਵਿਚ ਬੀਤੇ 12 ਮਹੀਨਿਆਂ ’ਚ 513 ਔਰਤਾਂ ਸਰੀਰਿਕ ਸ਼ੋਸਣ ਦਾ ਸ਼ਿਕਾਰ ਹੋਈਆਂ, ਜਦਕਿ ਇਨ੍ਹਾਂ ਚੋਂ 232 ਔਰਤਾਂ ਗੈਰ ਮੁਸਲਿਮ ਸਨ।

ਸੂਤਰਾਂ ਅਨੁਸਾਰ ਇਹ ਹੈਰਾਨ ਕਰਨ ਵਾਲੇ ਅੰਕੜੇ ਤਿੰਨ ਵੱਡੇ ਹਸਪਤਾਲ ਜਿਨ੍ਹਾਂ ਪੋਸਟ ਗ੍ਰੈਜੂਏਟ ਮੈਡੀਕਲ ਕਾਲਜ, ਡਾਕਟਰ ਰੂਥ ਸਿਵਲ ਹਸਪਤਾਲ ਕਰਾਚੀ ਅਤੇ ਅਬਬਾਸੀ ਸ਼ਹੀਦ ਹਸਪਤਾਲ ਵਿਚ ਤਾਇਨਾਤ ਮੈਡੀਕਲ ਲੀਗਲ ਅਧਿਕਾਰੀਆਂ ਦੇ ਰਿਕਾਰਡ ਨਾਲ ਤਿਆਰ ਕੀਤੇ ਗਏ। ਜਦਕਿ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਕੇਸਾਂ ’ਚ ਲੋਕਾਂ ਨੇ ਬਦਨਾਮੀ ਦੇ ਡਰ ਨਾਲ ਸ਼ਿਕਾਇਤ ਹੀ ਨਹੀਂ ਕੀਤੀ ਅਤੇ ਚੁੱਪਚਾਪ ਇਹ ਦਰਦ ਸਹਿਣ ਕਰ ਗਏ।

ਇਹ ਵੀ ਪੜ੍ਹੋ : ਨਵੇਂ ਸਾਲ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕਪੂਰਥਲਾ ਵਿਖੇ 3 ਭੈਣਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

ਪੁਲਸ ਅਧਿਕਾਰੀਆਂ ਦੇ ਰਿਕਾਰਡ ਦੇ ਅਨੁਸਾਰ ਬੀਤੇ ਸਾਲਾਂ ਦੇ ਮੁਕਾਬਲੇ ਕਰਾਚੀ ਦਾ ਇਹ ਅੰਕੜਾ ਬਹੁਤ ਜ਼ਿਆਦਾ ਰਿਹਾ। ਇਸ ਦੇ ਇਲਾਵਾ ਲੁੱਟਮਾਰ, ਕਤਲ ਅਤੇ ਗੋਲੀ ਮਾਰਨ ਦੇ ਕੇਸਾਂ ’ਚ ਵੀ ਰਿਕਾਰਡ ਵਾਧਾ ਦਰਜ ਹੋਇਆ। ਪੁਲਸ ਅਧਿਕਾਰੀਆਂ ਅਨੁਸਾਰ ਜਿੰਨਾਂ ਔਰਤਾਂ ਦਾ ਸਰੀਰਿਕ ਸ਼ੋਸ਼ਣ ਹੋਇਆ, ਉਨਾਂ ’ਚ 232 ਗੈਰ ਮੁਸਲਿਮ ਔਰਤਾਂ ਸ਼ਾਮਲ ਹਨ। 

ਇਹ ਵੀ ਪੜ੍ਹੋ : ਸਖ਼ਤ ਸੁਰੱਖਿਆ ਵਿਚਾਲੇ ਜਲੰਧਰ 'ਚ ਮਨਾਇਆ ਜਾਵੇਗਾ ਨਵੇਂ ਸਾਲ ਦਾ 'ਜਸ਼ਨ', 800 ਮੁਲਾਜ਼ਮ ਨਾਕਿਆਂ ’ਤੇ ਰਹਿਣਗੇ ਤਾਇਨਾਤ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News