ਸਰਕਸ ਦੌਰਾਨ ਸ਼ੇਰਾਂ ਨੇ ਘੋੜੇ ’ਤੇ ਕੀਤਾ ਹਮਲਾ, ਵੀਡੀਓ ਵਾਇਰਲ

Monday, Jan 15, 2018 - 06:04 PM (IST)

ਸਰਕਸ ਦੌਰਾਨ ਸ਼ੇਰਾਂ ਨੇ ਘੋੜੇ ’ਤੇ ਕੀਤਾ ਹਮਲਾ, ਵੀਡੀਓ ਵਾਇਰਲ

ਕੈਂਗਜ਼ੋ (ਏਜੰਸੀ)- ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਸਰਕਸ ਦੌਰਾਨ ਇਕ ਘੋੜੇ ’ਤੇ ਦੋ ਸ਼ੇਰਾਂ ਨੇ ਹਮਲਾ ਕਰ ਦਿੱਤਾ। ਇਹ ਘਟਨਾ ਚੀਨ ਦੇ ਹਬੇਈ ਸੂਬੇ ਦੀ ਹੈ, ਜਿਥੇ ਇਕ ਸਰਕਸ ਵਿਚ ਪ੍ਰੈਕਟਿਸ ਦੌਰਾਨ ਸ਼ੇਰਾਂ ਨੇ ਘੋੜੇ ’ਤੇ ਹਮਲਾ ਕਰ ਦਿੱਤਾ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਘੋੜਾ ਜਿਸ ਨੂੰ ਸਰਕਸ ਵਿਚ ਕਰਤਬ ਕਰਨ ਲਈ ਲਿਆਂਦਾ ਗਿਆ ਸੀ, ’ਤੇ ਇਕ ਸ਼ੇਰ ਨੇ ਹਮਲਾ ਕਰ ਦਿੱਤਾ। ਇਸੇ ਤਰ੍ਹਾਂ ਘੋੜੇ ਦੇ ਪਿੱਛੇ ਖੜੇ ਸ਼ੇਰ ਨੇ ਘੋੜੇ ਦੀ ਲੱਤ ਫੜ ਗਈ। ਸਰਕਸ ਮੁਲਾਜ਼ਮਾਂ ਵਲੋਂ ਸ਼ੇਰਾਂ ’ਤੇ ਹੰਟਰ ਮਾਰ ਕੇ ਘੋੜੇ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਘੋੜਾ ਮਾਮੂਲੀ ਜ਼ਖਮੀ ਹੋਇਆ ਹੈ।

ਤਾਆਂਗ ਸਰਕਸ ਦੇ ਸਟਾਫ ਮੈਂਬਰ ਗਜ਼ੂ ਨੇ ਦੱਸਿਆ ਕਿ ਕਰੂ ਸ਼ੋਅ ਲਈ ਪ੍ਰੈਕਟਿਸ ਕਰ ਰਿਹਾ ਸੀ, ਜਿਸ ਦੌਰਾਨ ਘੋੜੇ ’ਤੇ ਸ਼ੇਰਾਂ ਨੇ ਕਰਨੀ ਸੀ। ਇਹ ਘਟਨਾ ਦਸੰਬਰ ਆਖਰ ਜਾਂ ਜਨਵਰੀ ਦੀ ਸ਼ੁਰੂਆਤ ਵਿਚ ਵਾਪਰੀ ਦੱਸੀ ਜਾ ਰਹੀ ਹੈ। ਇਹ ਵੀਡੀਓ ਮੋਬਾਈਲ ਰਾਹੀਂ ਬਣਾਈ ਗਈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਪਿੰਜਰੇ ਵਿਚ ਘੋੜੇ ਨੇ ਦੌੜ-ਦੌੜ ਕੇ ਅਤੇ ਕਰੂ ਮੈਂਬਰਾਂ ਨੇ ਹੰਟਰ ਚਲਾ ਕੇ ਘੋੜੇ ਦੀ ਜਾਨ ਬਚਾਈ। ਸਟਾਫ ਮੈਂਬਰ ਨੇ ਦੱਸਿਆ ਕਿ ਇਹ ਕੁਦਰਤੀ ਹੈ। ਸ਼ੇਰ ਖੂੰਖਾਰ ਜਾਨਵਰ ਹੈ ਅਤੇ ਇਹ ਘੋੜੇ ਤੋਂ ਬਿਲਕੁਲ ਵੱਖ ਹੈ। ਕਾਫੀ ਜੱਦੋ-ਜਹਿਦ ਤੋਂ ਬਾਅਦ ਘੋੜੇ ਨੂੰ ਬਚਾ ਲਿਆ ਗਿਆ। ਫਿਲਹਾਲ ਘੋੜਾ ਜ਼ਿਆਦਾ ਜ਼ਖਮੀ ਨਹੀਂ ਹੋਇਆ ਅਤੇ ਉਸ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਹਨ।

 


Related News