ਟੀਕਾ ਵਿਰੋਧੀ ਟਿੱਪਣੀਆਂ ਦੇ ਹੜ੍ਹ ਕਾਰਨ ਫੇਸਬੁੱਕ ਦੇ ਸਿਸਟਮ ''ਚ ਮਚੀ ਸੀ ਹਲਚਲ

Tuesday, Oct 26, 2021 - 10:15 PM (IST)

ਟੀਕਾ ਵਿਰੋਧੀ ਟਿੱਪਣੀਆਂ ਦੇ ਹੜ੍ਹ ਕਾਰਨ ਫੇਸਬੁੱਕ ਦੇ ਸਿਸਟਮ ''ਚ ਮਚੀ ਸੀ ਹਲਚਲ

ਵਾਸ਼ਿੰਗਟਨ-ਸੋਸ਼ਲ ਮੀਡੀਆ 'ਤੇ ਮਾਰਚ 'ਚ ਜਦ ਕੋਰੋਨਾ ਵਾਇਰਸ ਰੋਕੂ ਟੀਕਿਆਂ ਦੇ ਖਤਰਿਆਂ ਅਤੇ ਇਨ੍ਹਾਂ ਨੂੰ ਅਪ੍ਰਭਾਵੀ ਦੱਸਣ ਵਾਲੀਆਂ ਟਿੱਪਣੀਆਂ ਦਾ ਹੜ੍ਹ ਆ ਗਿਆ ਤਾਂ ਫੇਸਬੁੱਕ ਦੇ ਕੁਝ ਕਰਮਚਾਰੀਆਂ ਨੂੰ ਲੱਗਿਆ ਕਿ ਉਨ੍ਹਾਂ ਨੂੰ ਮਦਦ ਕਰਨ ਦਾ ਇਕ ਤਰੀਕਾ ਮਿਲ ਗਿਆ ਹੈ। ਕੰਪਨੀ ਦੇ ਖੋਜਕਰਤਾਵਾਂ ਨੇ ਮਹਿਸੂਸ ਕੀਤਾ ਕਿ ਉਹ ਕੋਵਿਡ-19 ਰੋਕੂ ਟੀਕਿਆਂ ਦੇ ਬਾਰੇ 'ਚ ਗੁੰਮਰਾਹਕੁੰਨ ਸੂਚਨਾ 'ਤੇ ਰੋਕ ਲੱਗਾ ਸਕਦੇ ਹਨ ਅਤੇ ਉਪਭੋਗਤਾਵਾਂ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਵਰਗੇ ਵੈਧ ਸਰੋਤਾਂ ਨਾਲ ਪੋਸਟ ਦੀ ਪੇਸ਼ਕਸ਼ ਕਰ ਸਕਦੇ ਹਨ।

ਇਹ ਵੀ ਪੜ੍ਹੋ : ਚੀਨ 'ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਦਾ ਡੈਲਟਾ ਵੇਰੀਐਂਟ, ਲਾਨਝੋਓ 'ਚ ਲੱਗੀ ਤਾਲਾਬੰਦੀ

ਫੇਸਬੁੱਕ ਦੇ ਇਕ ਕਰਮਚਾਰੀ ਨੇ ਮਾਰਚ 'ਚ ਇਕ ਅੰਦਰੂਨੀ ਮੇਮੋ ਦੇ ਜਵਾਬ 'ਚ ਲਿਖਿਆ ਸੀ ਕਿ ਇਨ੍ਹਾਂ ਨਤੀਜਿਆਂ ਨੂੰ ਦੇਖਦੇ ਹੋਏ, ਮੈਂ ਮੰਨ ਰਿਹਾ ਹਾਂ ਕਿ ਅਸੀਂ ਏ.ਐੱਸ.ਏ.ਪੀ. ਲਾਂਚ ਕਰਨ ਦੀ ਉਮੀਦ ਕਰ ਰਹੇ ਹਾਂ। ਇਸ ਦੀ ਥਾਂ, ਫੇਸਬੁੱਕ ਨੇ ਅਧਿਐਨ ਦੇ ਕੁਝ ਸੁਝਾਅ ਨੂੰ ਟਾਲ ਦਿੱਤਾ। ਹੋਰ ਪਰਿਵਰਤਨ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਆਲੋਚਕਾਂ ਦਾ ਕਹਿਣਾ ਹੈ ਕਿ ਫੇਸਬੁੱਕ ਨੇ ਕਾਰਵਾਈ ਕਰਨ 'ਚ ਢਿੱਲ ਵਰਤੀ ਕਿਉਂਕਿ ਉਸ ਨੂੰ ਚਿੰਤਾ ਸੀ ਕਿ ਕਿਤੇ ਕੰਪਨੀ ਦਾ ਮੁਨਾਫ਼ਾ ਪ੍ਰਭਾਵਿਤ ਨਾ ਹੋ ਜਾਵੇ।

ਇਹ ਵੀ ਪੜ੍ਹੋ : ਆਸੀਆਨ ਨਾਲ ਸੰਬੰਧ ਮਜ਼ਬੂਤ ਕਰਨ ਲਈ 10 ਕਰੋੜ ਡਾਲਰ ਦੀ ਸਹਾਇਤਾ ਦਾ ਐਲਾਨ ਕਰਨਗੇ ਬਾਈਡੇਨ

ਫੇਸਬੁੱਕ ਨੇ ਇਕ ਈਮੇਲ 'ਚ ਦਿੱਤੇ ਗਏ ਬਿਆਨ 'ਚ ਕਿਹਾ ਕਿ ਉਸ ਨੇ ਮੁੱਦੇ 'ਤੇ ਇਸ ਸਾਲ ਕਾਫੀ ਪ੍ਰਗਤੀ ਕੀਤੀ ਹੈ। ਫੇਸਬੁੱਕ ਦੀਆਂ ਅੰਦਰੂਨੀ ਚਰਚਾਵਾਂ ਸਕਿਓਰਟੀਜ਼ ਐਂਡ ਐਕਸਚੇਂਜ ਕਮਿਸ਼ਨ ਨੂੰ ਕੀਤੇ ਗਏ ਖੁਲਾਸੇ 'ਚ ਸਾਹਮਣੇ ਆਈਆਂ ਅਤੇ ਜਾਣਕਾਰੀ ਕਾਂਗਰਸ ਨੂੰ ਫੇਸਬੁੱਕ ਦੀ ਕਰਮਚਾਰੀ ਤੋਂ ਵਹਿਸਲਬੱਲੋਅਰ ਬਣੀ ਫ੍ਰਾਂਸਿਸ ਹੈਗੋਨ ਦੇ ਕਾਨੂੰਨੀ ਸਲਾਹਕਾਰ ਵੱਲੋਂ ਸੋਧੇ ਹੋਏ ਰੂਪ 'ਚ ਪ੍ਰਦਾਨ ਕੀਤੀ ਗਈ। ਕਾਂਗਰਸ ਵੱਲੋਂ ਪ੍ਰਾਪਤ ਸੰਸ਼ੋਧਿਤ ਸੰਸਕਰਣ ਦਿ ਐਸੋਸੀਏਟੇਡ ਪ੍ਰੈੱਸ ਸਮੇਤ ਸਮਾਚਾਰ ਸੰਗਠਨਾਂ ਦੇ ਇਕ ਸੰਘ ਨੂੰ ਪ੍ਰਾਪਤ ਹੋਏ ਹਨ।

ਇਹ ਵੀ ਪੜ੍ਹੋ : Covaxin ਨੂੰ ਜਲਦ ਮਿਲ ਸਕਦੀ ਹੈ WHO ਤੋਂ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News