ਪਾਕਿਸਤਾਨ ’ਚ ਮਹਿੰਗਾਈ ਕਾਰਨ ਲੋਕਾਂ ’ਚ ਹਾਹਾਕਾਰ, 250 ਰੁਪਏ ਕਿੱਲੋ ਵਿਕ ਰਿਹੈ ਪਿਆਜ਼

01/30/2023 4:40:10 AM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਇਸ ਸਮੇਂ ਪਾਕਿਸਤਾਨ ’ਚ ਮਹਿੰਗਾਈ ਦੀ ਮਾਰ ਕਾਰਨ ਲੋਕਾਂ ਨੂੰ ਆਮ ਵਰਤੋਂ ਵਾਲੀਆਂ ਚੀਜ਼ਾਂ ਤੋਂ ਵੀ ਦੂਰ ਹੋਣਾ ਪੈ ਰਿਹਾ ਹੈ, ਜੋ ਪਿਆਜ਼ ਭਾਰਤ ’ਚ 100 ਰੁਪਏ ਦਾ 5 ਕਿੱਲੋ ਵਿਕ ਰਿਹਾ ਹੈ, ਉਹੀ ਪਿਆਜ਼ ਪਾਕਿਸਤਾਨ ’ਚ 250 ਤੋਂ 320 ਰੁਪਏ ਪ੍ਰਤੀ ਕਿੱਲੋ ਵਿਕਣ ਕਾਰਨ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਦੁੱਖਦਾਈ ਖ਼ਬਰ : ਭਾਰਤੀ ਮੂਲ ਦੇ ਵਿਅਕਤੀ ਦੀ ਬ੍ਰਿਟੇਨ ਦੇ ਜੰਗਲੀ ਖੇਤਰ ’ਚੋਂ ਮਿਲੀ ਲਾਸ਼

ਸੂਤਰਾਂ ਅਨੁਸਾਰ ਅੱਜ ਵੀ ਪਾਕਿਸਤਾਨ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 35 ਰੁਪਏ ਪ੍ਰਤੀ ਲੀਟਰ ਦੇ ਵਾਧੇ ਕਾਰਨ ਲੋਕਾਂ ’ਚ ਹਫੜਾ ਦਫੜੀ ਮਚ ਗਈ ਪਰ ਉਸ ਤੋਂ ਵੀ ਜ਼ਿਆਦਾ ਲੋਕਾਂ ਨੂੰ ਉਸ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, ਜਦੋਂ ਬਾਜ਼ਾਰ ’ਚ ਪਿਆਜ਼ 320 ਰੁਪਏ ਪ੍ਰਤੀ ਕਿੱਲੋ ਵਿਕਣਾ ਸ਼ੁਰੂ ਹੋ ਗਿਆ, ਜਦਕਿ ਜਨਵਰੀ ਦੇ ਸ਼ੁਰੂ ’ਚ ਪਾਕਿਸਤਾਨ ’ਚ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਗੁਰਮਿੰਦਰ ਗੈਰੀ ਅਮਰੀਕਾ ਦੇ ਮੈਨਟੀਕਾ ਸ਼ਹਿਰ ਦੇ ਦੂਜੀ ਵਾਰ ਬਣੇ ਮੇਅਰ

ਪਾਕਿਸਤਾਨ ’ਚ ਪਿਆਜ਼ ਦੀ ਮੰਗ ਲੱਗਭਗ 1 ਲੱਖ 50 ਹਜ਼ਾਰ ਟਨ ਹੈ, ਜਦਕਿ ਪਾਕਿਸਤਾਨ ’ਚ ਪਿਆਜ਼ ਦੀ ਕੁੱਲ ਪੈਦਾਵਾਰ 25 ਹਜ਼ਾਰ ਟਨ ਤੋਂ ਘੱਟ ਹੈ। ਵਿਦੇਸ਼ਾਂ ਤੋਂ ਪਿਆਜ਼ ਮੰਗਵਾਉਣ ਲਈ ਪਾਕਿਸਤਾਨ ਕੋਲ ਪੈਸੇ ਨਹੀਂ ਹਨ ਅਤੇ ਭਾਰਤ ਨਾਲ ਵਪਾਰ ਬੰਦ ਹੋਣ  ਕਾਰਨ ਭਾਰਤੀ ਪਿਆਜ਼ ਵੀ ਪਾਕਿਸਤਾਨ ਨਹੀਂ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਨਸ਼ਿਆਂ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਮਾਪਿਆਂ ਦੇ ਇਕਲੌਤੇ ਪੁੱਤ ਦੀ ਗਈ ਜਾਨ


Manoj

Content Editor

Related News