'ਪਤੀ ਦੇ ਪੈਸੇ ਉਡਾਉਣਾ ਸ਼ੌਕ ਹੈ ਮੇਰਾ...', ਰੋਜ਼ਾਨਾ ਕਰਦੀ ਹੈ ਲੱਖਾਂ ਦੀ Shopping, ਜਾਣੋ ਕੌਣ ਹੈ ਇਹ ਔਰਤ

Saturday, Jul 22, 2023 - 01:25 AM (IST)

'ਪਤੀ ਦੇ ਪੈਸੇ ਉਡਾਉਣਾ ਸ਼ੌਕ ਹੈ ਮੇਰਾ...', ਰੋਜ਼ਾਨਾ ਕਰਦੀ ਹੈ ਲੱਖਾਂ ਦੀ Shopping, ਜਾਣੋ ਕੌਣ ਹੈ ਇਹ ਔਰਤ

ਇੰਟਰਨੈਸ਼ਨਲ ਡੈਸਕ : ਦੁਨੀਆ 'ਚ ਕਈ ਤਰ੍ਹਾਂ ਦੇ ਲੋਕ ਹਨ। ਕਈਆਂ ਨੂੰ ਤਾਂ ਇਕ ਵਕਤ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ, ਜਦੋਂ ਕਿ ਕਈਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਕੋਲ ਕਿੰਨਾ ਪੈਸਾ ਹੈ। ਦੁਬਈ ਦੀ ਇਕ ਅਜਿਹੀ ਔਰਤ ਹੈ, ਜੋ ਆਪਣੇ ਲਾਈਫ ਸਟਾਈਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀ ਹੈ। ਚਾਹੇ ਛੁੱਟੀਆਂ ਮਨਾਉਣ ਦੀ ਗੱਲ ਹੋਵੇ ਜਾਂ ਲਗਜ਼ਰੀ ਡਾਈਨਿੰਗ ਐਕਸਪੀਰੀਅੰਸ ਦੀ, ਸਾਊਦੀ ਨਾਂ ਦੀ ਔਰਤ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਆਪਣੀ ਜ਼ਿੰਦਗੀ ਬਾਰੇ ਅਪਡੇਟ ਦਿੰਦੀ ਰਹਿੰਦੀ ਹੈ।

ਇਹ ਵੀ ਪੜ੍ਹੋ : ਔਰਤ ਨੂੰ ਸ਼ਰੇਆਮ ਰੌਲ਼ਾ ਪਾਉਣਾ ਪਿਆ ਮਹਿੰਗਾ, ਦੁਬਈ ਦੇ ਕਾਨੂੰਨ ਨੇ ਦਿੱਤੀ ਇਹ ਸਜ਼ਾ

ਸਾਊਦੀ ਨੇ ਕਿਹਾ ਕਿ ਮੈਂ ਦੁਬਈ ਦੀ ਅਮੀਰ ਹਾਊਸ ਵਾਈਫ ਹਾਂ। ਮੇਰਾ ਸ਼ੌਕ ਪਤੀ ਦੇ ਪੈਸੇ ਖਰਚ ਕਰਨਾ ਹੈ। Cover Real Life ਨੂੰ ਸਾਊਦੀ ਨੇ ਦੱਸਿਆ ਕਿ ਆਮ ਤੌਰ 'ਤੇ ਉਹ ਕਿਸੇ ਵੀ ਚੀਜ਼ 'ਤੇ 3,66,964 ਤੋਂ 73,39,288 ਰੁਪਏ ਤੱਕ ਉਡਾ ਦਿੰਦੀ ਹੈ। ਔਰਤ ਤੇ ਉਸ ਦੇ ਪਤੀ ਦੋਵਾਂ ਦੇ ਪਸੰਦੀਦਾ ਡਿਜ਼ਾਈਨਰ ਵੱਖ-ਵੱਖ ਹਨ। ਔਰਤ ਦਾ ਕਹਿਣਾ ਹੈ ਕਿ ਸਾਨੂੰ ਦੋਵਾਂ ਨੂੰ ਮਾਲਦੀਵ ਬਹੁਤ ਪਸੰਦ ਹੈ। ਅਸੀਂ ਕੁਝ ਮਹੀਨਿਆਂ ਦੇ ਵਕਫੇ 'ਚ ਲੰਡਨ ਵੀ ਜਾਂਦੇ ਰਹਿੰਦੇ ਹਾਂ। ਉਹ 6 ਸਾਲ ਦੀ ਉਮਰ ਤੋਂ ਸੁਸੇਕਸ ਵਿੱਚ ਰਹਿੰਦੀ ਸੀ। ਇਸ ਤੋਂ ਬਾਅਦ ਉਸ ਦਾ ਪਰਿਵਾਰ ਦੁਬਈ ਵਿੱਚ ਆ ਕੇ ਵਸ ਗਿਆ। ਉਸ ਦਾ ਪਤੀ ਦੁਬਈ ਤੋਂ ਹੀ ਹੈ।

PunjabKesari

ਇਹ ਵੀ ਪੜ੍ਹੋ : ਯੂਰਪੀਅਨ ਯੂਨੀਅਨ ਤੋਂ ਬਾਅਦ ਹੁਣ ਬ੍ਰਿਟਿਸ਼ ਸੰਸਦ 'ਚ ਗੂੰਜਿਆ ਮਣੀਪੁਰ ਦਾ ਮੁੱਦਾ

ਸਾਊਦੀ ਦਾ ਕਹਿਣਾ ਹੈ ਕਿ ਮੈਨੂੰ ਸਰਪ੍ਰਾਈਜ਼ ਬਹੁਤ ਪਸੰਦ ਹਨ। ਜਦੋਂ ਵੀ ਜਮਾਲ ਮੈਨੂੰ ਕਿਸੇ ਰੈਸਟੋਰੈਂਟ ਵਿੱਚ ਲੈ ਕੇ ਜਾਂਦੇ ਹਨ ਤਾਂ ਉਹ ਮੈਨੂੰ ਰਾਤ ਨੂੰ ਪਹਿਨਣ ਲਈ ਇਕ ਡ੍ਰੈੱਸ ਵੀ ਗਿਫਟ ਕਰਦੇ ਹਨ। ਉਹ ਹਰ ਰਾਤ ਮੈਨੂੰ ਗਿਫਟ ਦਿੰਦੇ ਹਨ ਅਤੇ ਮੈਨੂੰ ਇਹ ਬੇਹੱਦ ਪਸੰਦ ਆਉਂਦੇ ਹਨ। ਅਸੀਂ ਰਾਤ ਦੇ ਖਾਣੇ 'ਤੇ ਲੱਖਾਂ ਰੁਪਏ ਖਰਚ ਕਰਦੇ ਹਾਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News