ਯੂ. ਏ. ਈ. ''ਚ ਇਹ ਹਾਈ ਟੈੱਕ ਹੈਲਮਟ ਕਰ ਰਿਹੈ ਕੋਰੋਨਾ ਸਕ੍ਰੀਨਿੰਗ

Wednesday, Apr 15, 2020 - 12:46 PM (IST)

ਯੂ. ਏ. ਈ. ''ਚ ਇਹ ਹਾਈ ਟੈੱਕ ਹੈਲਮਟ ਕਰ ਰਿਹੈ ਕੋਰੋਨਾ ਸਕ੍ਰੀਨਿੰਗ

ਦੁਬਈ - ਕੋਰੋਨਾ ਵਾਇਰਸ ਦੀ ਸਕ੍ਰੀਨਿੰਗ ਲਈ ਦੁਬਈ ਪੁਲਸ ਸਮਾਰਟ ਹੈਲਮਟ ਦੀ ਵਰਤੋਂ ਕਰ ਰਹੀ ਹੈ। ਇਹ ਹੈਲਮਟ ਇਨਫਰਾ-ਕੈਮਰਾ ਅਤੇ ਹੋਰ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕਾਂ ਨਾਲ ਲੈਸ ਹੈ। ਜਨਤਕ ਆਵਾਜਾਈ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਇਸ ਨਾਲ ਜਾਂਚ ਕੀਤੀ ਜਾ ਰਹੀ ਹੈ। 

ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਟੈਂਪਰੇਚਰ ਡਿਟੈਕਟਰ ਨਾਲ ਲੈਸ ਹੈਲਮਟ ਲੋਕਾਂ ਦੇ ਤਾਪਮਾਨ ਨੂੰ ਸਕੈਨ ਕਰਨ ਵਿਚ ਕੁਝ ਸਕਿੰਟਾਂ ਦਾ ਸਮਾਂ ਲੈਂਦੈ ਹਨ। ਹੈਲਮਟ ਨੂੰ ਫੇਸ ਰਿਕਗਨੇਸ਼ਨ ਤਕਨੀਕ ਅਤੇ ਕਾਰ ਨੰਬਰ ਰੀਡਿੰਗ ਨਾਲ ਵੀ ਲੈਸ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਸੰਯੁਕਤ ਅਰਬ ਅਮੀਰਾਤ ਪਹਿਲਾ ਅਜਿਹਾ ਦੇਸ਼ ਹੈ, ਜਿੱਥੇ ਇਸ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਯੂ. ਏ. ਈ. ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 4,521 ਲੋਕ ਪਾਜ਼ੀਟਿਵ ਪਾਏ ਗਏ ਹਨ।  ਡਿਪਟੀ ਚੀਫ ਪੁਲਸ ਅਤੇ ਪਬਲਿਕ ਸਕਿਓਰਿਟੀ ਲੈਫਟੀਨੈਂਟ ਜਨਰਲ ਦਾਹੀ ਖਲਫਾਨ ਤਮੀਮ ਨੇ ਦੁਬਈ ਪੁਲਸ ਵਲੋਂ ਇਸ ਨਵੀਂ ਤਕਨੀਕ ਦੀ ਵਰਤੋਂ ਕਰਨ ਦੀ ਸਿਫਤ ਕੀਤੀ ਹੈ। 

ਜ਼ਿਕਰਯੋਗ ਹੈ ਕਿ ਯੂ. ਏ. ਈ. ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਜੋ ਦੇਸ਼ ਆਪਣੇ ਮਜ਼ਦੂਰਾਂ ਨੂੰ ਵਾਪਸ ਦੇਸ਼ ਨਹੀਂ ਲੈ ਜਾਣਾ ਚਾਹੁੰਦੇ, ਉਨ੍ਹਾਂ 'ਤੇ ਯੂ. ਏ. ਈ. ਸਖਤ ਪਾਬੰਦੀ ਲਗਾਉਣ ਵਾਲਾ ਹੈ। ਜ਼ਿਕਰਯੋਗ ਹੈ ਕਿ ਇੱਥੇ 33 ਲੱਖ ਭਾਰਤੀ ਰਹਿੰਦੇ ਹਨ। 


author

Lalita Mam

Content Editor

Related News