ਦੁਬਈ ਨੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਨੂੰ ਰੰਗਾਇਆ ਭਾਰਤੀ ਤਿਰੰਗ ਦੇ ਰੰਗ ''ਚ

08/17/2019 1:18:07 AM

ਦੁਬਈ - ਸੰਯੁਕਤ ਰਾਸ਼ਟਰ ਅਮੀਰਾਤ (ਦੁਬਈ) ਨੇ ਦੋਸਤਾਨਾ ਸਬੰਧਾਂ ਦੀ ਵਚਨਬੱਧਤਾ ਨੂੰ ਜ਼ਾਹਿਰ ਕਰਦੇ ਹੋਏ ਭਾਰਤ ਦੇ ਆਜ਼ਾਦੀ ਦਿਹਾੜੇ 'ਤੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੂੰ ਤਿਰੰਗੇ ਦੇ ਰੰਗ 'ਚ ਰੰਗ ਦਿੱਤਾ। ਸ਼ੁੱਕਰਵਾਰ ਰਾਤ 8:44 'ਤੇ ਦੁਬਈ ਦੀ ਇਹ ਇਮਾਰਤ ਭਾਰਤੀ ਤਿਰੰਗੇ ਦੇ ਰੰਗ ਨਾਲ ਰੁਸ਼ਨਾ ਗਈ।

ਭਾਰਤ ਅਤੇ ਯੂ. ਏ. ਈ. ਦੇ ਸਬੰਧਾਂ 'ਚ ਹਾਲ ਹੀ ਦੇ ਸਮੇਂ 'ਚ ਹੋਰ ਮਜ਼ਬੂਤੀ ਆਈ ਹੈ। ਪਾਕਿਸਤਾਨ ਹੁਣ ਜੰਮੂ ਕਸ਼ਮੀਰ 'ਤੇ ਭਾਰਤ ਵੱਲੋਂ ਲਏ ਗਏ ਫੈਸਲੇ ਖਿਲਾਫ ਗਲੋਬਲ ਭਾਈਚਾਰੇ ਨੂੰ ਭੜਕਾਉਣ ਦੀ ਕੋਸ਼ਿਸ਼ 'ਚ ਲੱਗਾ ਹੈ, ਉਸ ਸਮੇਂ ਵੀ ਯੂ. ਏ. ਈ. ਭਾਰਤ ਦੇ ਨਾਲ ਖੜ੍ਹਾ ਦਿੱਖਿਆ। ਯੂ. ਏ. ਈ. ਨੇ 5 ਅਗਸਤ ਨੂੰ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਹਟਾਉਣ ਦੇ ਫੈਸਲੇ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ।

ਇਸ ਤੋਂ ਪਹਿਲਾਂ ਯੂ. ਏ. ਈ. 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ 150ਵੀਂ ਬਰਸੀ 'ਤੇ ਬੁਰਜ ਖਲੀਫਾ 'ਤੇ ਉਨ੍ਹਾਂ ਦੇ ਸੰਦੇਸ਼ਾਂ ਅਤੇ ਤਸਵੀਰਾਂ ਦੀ ਝੱਲਕ ਦਿਖਾਈ ਸੀ। ਇਸ ਤੋਂ ਪਹਿਲਾਂ ਪੀ. ਐੱਮ. ਮੋਦੀ ਦੇ ਯੂ. ਏ. ਈ. ਦੌਰੇ 'ਤੇ ਮਾਰਚ 2018 'ਚ ਵੀ ਦੁਨੀਆ ਦੀ ਇਸ ਉੱਚੀ ਇਮਾਰਤ 'ਤੇ ਭਾਰਤੀ ਤਿੰਰਗਾ ਨੂੰ ਦਿਖਾਇਆ ਗਿਆ ਸੀ।


Khushdeep Jassi

Content Editor

Related News