UAE 'ਚ ਚਮਕੀ ਭਾਰਤੀ ਵਿਅਕਤੀ ਦੀ ਕਿਸਮਤ, ਜਿੱਤਿਆ ਮਹਿਜ਼ੂਜ਼ ਰੈਫਲ ਡਰਾਅ
Wednesday, Aug 02, 2023 - 03:39 PM (IST)
ਦੁਬਈ (ਆਈ.ਏ.ਐੱਨ.ਐੱਸ.): ਦੁਬਈ ਵਿਚ ਰਹਿੰਦੇ ਇਕ ਭਾਰਤੀ ਵਿਅਕਤੀ ਦੀ ਕਿਸਮਤ ਚਮਕ ਪਈ ਅਤੇ ਉਸ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਪ੍ਰਮੱਖ ਹਫ਼ਤਾਵਾਰੀ ਡਰਾਅ ਮਹਿਜ਼ੂਜ਼ ਵਿੱਚ 20 ਮਿਲੀਅਨ ਅਰਬ ਅਮੀਰਾਤ ਦਿਰਹਮ (ਤਕਰੀਬਨ 44 ਕਰੋੜ) ਦਾ ਸ਼ਾਨਦਾਰ ਇਨਾਮ ਜਿੱਤਿਆ। ਮੂਲ ਰੂਪ ਤੋਂ ਮੁੰਬਈ ਦਾ ਰਹਿਣ ਵਾਲਾ ਤੇ ਇਕ ਨਿੱਜੀ ਕੰਪਨੀ ਵਿਚ ਸੀਏਡੀ ਟੈਕਨੀਸ਼ੀਅਨ ਵਜੋਂ ਕੰਮ ਕਰਨ ਵਾਲਾ 47 ਸਾਲਾ ਸਚਿਨ 25 ਸਾਲਾਂ ਤੋਂ ਦੁਬਈ ਵਿੱਚ ਰਹਿ ਰਿਹਾ ਹੈ। ਉਸ ਨੂੰ 29 ਜੁਲਾਈ ਨੂੰ ਹੋਏ 139ਵੇਂ ਡਰਾਅ ਦਾ ਜੇਤੂ ਐਲਾਨਿਆ ਗਿਆ। ਜਿਸ ਦਿਨ ਇਨਾਮ ਦਾ ਐਲਾਨ ਕੀਤਾ ਗਿਆ, ਉਸ ਦਿਨ ਸਚਿਨ ਆਪਣੇ ਪਰਿਵਾਰ ਵਿਚ ਇਕ ਨਵੇਂ ਮੈਂਬਰ ਵੱਜੋਂ ਇੱਕ ਬਿੱਲੀ ਦਾ ਬੱਚਾ ਲਿਆਇਆ ਸੀ। ਸਚਿਨ ਨੇ ਮਜਾਕੀਆ ਅੰਦਾਜ਼ ਵਿਚ ਆਪਣੀ ਜਿੱਤ ਦਾ ਸਿਹਰਾ ਬਿੱਲੀ ਦੁਆਰਾ ਲਿਆਂਦੀ ਚੰਗੀ ਕਿਸਮਤ ਨੂੰ ਦਿੱਤਾ।
ਸਚਿਨ ਇੱਥੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਰਹਿੰਦਾ ਹੈ। ਉਤਸ਼ਾਹ ਨਾਲ ਭਰੇ ਹੋਏ, ਉਸਨੇ ਆਪਣੀ ਹੈਰਾਨੀ ਸਾਂਝੀ ਕੀਤੀ ਜਦੋਂ ਉਸਨੇ ਆਪਣੇ ਮਹਿਜ਼ੂਜ਼ ਖਾਤੇ ਦੀ ਜਾਂਚ ਕੀਤੀ। ਸਚਿਨ ਨੇ ਤੁਰੰਤ ਆਪਣੀ ਪਤਨੀ ਨੂੰ ਇਸ ਬਾਰੇ ਸੂਚਿਤ ਕੀਤਾ। ਸਚਿਨ ਨੇ ਦੱਸਿਆ ਕਿ ਇੱਕ ਦਿਨ ਇੱਕ ਵੱਡੀ ਜਿੱਤ ਦੀ ਉਮੀਦ ਵਿੱਚ ਉਹ ਹਰ ਹਫ਼ਤੇ ਮਹਿਜ਼ੂਜ਼ ਵਿੱਚ ਹਿੱਸਾ ਲੈ ਰਿਹਾ ਸੀ। ਇਹ ਜਿੱਤ ਉਸ ਲਈ ਅਤੇ ਉਸਦੇ ਪਰਿਵਾਰ ਲਈ ਜੀਵਨ ਬਦਲਣ ਵਾਲੀ ਹੈ। ਇਸ ਜਿੱਤ ਵਿੱਚ ਉਸ ਦੀ ਬਿੱਲੀ ਦੇ ਬੱਚੇ ਨੇ ਅਹਿਮ ਭੂਮਿਕਾ ਨਿਭਾਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਹਵਾ 'ਚ ਝੂਲਦੇ ਹੋਏ ਸ਼ਖ਼ਸ ਨੇ 492 ਫੁੱਟ ਲੰਬੀ ਰੱਸੀ 'ਤੇ ਤੁਰ ਕੇ ਬਣਾਇਆ ਵਿਸ਼ਵ ਰਿਕਾਰਡ (ਵੀਡੀਓ)
ਉੱਧਰ ਪ੍ਰੈਸ ਨਾਲ ਗੱਲ ਕਰਦੇ ਹੋਏ ਮਹਿਜ਼ੂਜ਼ ਦੇ ਮੈਨੇਜਿੰਗ ਆਪਰੇਟਰ, ਈਵਿੰਗਜ਼ ਵਿਖੇ ਸੰਚਾਰ ਅਤੇ ਸੀਐਸਆਰ ਦੇ ਮੁਖੀ ਸੁਜ਼ਾਨ ਕਾਜ਼ੀ ਨੇ ਤਾਜ਼ਾ ਡਰਾਅ ਨਤੀਜਿਆਂ 'ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ "ਭਾਰਤੀ ਭਾਈਚਾਰੇ ਦੇ ਜੇਤੂਆਂ ਨੂੰ ਦੇਖਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਜੀਵੰਤ ਭਾਰਤੀ ਭਾਈਚਾਰਾ ਮਹਿਜ਼ੂਜ਼ ਵਿਖੇ ਉਤਸ਼ਾਹੀ ਭਾਗੀਦਾਰਾਂ ਅਤੇ ਜੇਤੂਆਂ ਦਾ ਸਭ ਤੋਂ ਵੱਡਾ ਅਧਾਰ ਹੈ। ਉਹਨਾਂ ਨੇ ਅੱਗੇ ਕਿਹਾ ਕਿ "ਹੁਣ ਤੱਕ ਸਾਡੀ ਕੰਪਨੀ ਦੁਆਰਾ 105,000 ਭਾਰਤੀ ਜੇਤੂਆਂ ਨੂੰ 164,000,000 ਅਰਬ ਅਮੀਰਾਤ ਦਿਰਹਮ ਇਨਾਮ ਵਿਚ ਦਿੱਤੇ ਗਏ ਹਨ ਅਤੇ NRIs ਵਿੱਚ ਮਹਿਜ਼ੂਜ਼ ਦੀ ਪ੍ਰਸਿੱਧੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।