ਦੁਬਈ : ਵਿਗਿਆਨ ਮੇਲੇ ''ਚ ਭਾਰਤੀ ਵਿਦਿਆਰਥੀ ਨੂੰ ਪਹਿਲਾ ਸਥਾਨ

05/26/2019 5:13:34 PM

ਦੁਬਈ (ਬਿਊਰੋ)— ਦੁਬਈ ਵਿਚ ਰਹਿਣ ਵਾਲੇ ਭਾਰਤੀ ਨੌਜਵਾਨ ਨੇ ਵੱਕਾਰੀ ਅੰਤਰਰਾਸ਼ਟਰੀ ਵਿਗਿਆਨ ਮੇਲਾ ਮੁਕਾਬਲੇ ਦੇ ਫਾਈਨਲ ਵਿਚ ਜਗ੍ਹਾ ਬਣਾਈ ਹੈ। ਉਸ ਨੇ 100 ਖੇਤਰੀ ਪ੍ਰਤੀਯੋਗੀਆਂ ਦੀ ਸੂਚੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਭਾਰਤੀ ਨੌਜਵਾਨ ਨੂੰ ਉਸ ਦੇ ਬਿਜਲੀ ਦੀ ਬਰਬਾਦੀ 'ਤੇ ਲਗਾਮ ਲਗਾਉਣ ਅਤੇ ਸਟ੍ਰੀਟ ਲਾਈਟਾਂ 'ਸਮਾਰਟ' ਬਣਾਉਣ ਦੇ ਪ੍ਰਾਜੈਕਟ ਲਈ ਪਹਿਲਾ ਸਥਾਨ ਮਿਲਿਆ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। 

ਇਕ ਅੰਗਰੇਜ਼ੀ ਅਖਬਾਰ ਨੇ ਸ਼ਨੀਵਾਰ ਨੂੰ ਆਪਣੀ ਰਿਪੋਰਟ ਵਿਚ ਕਿਹਾ ਕਿ ਦੁਬਈ ਦੇ ਇੰਡੀਅਨ ਹਾਈ ਸਕੂਲ ਵਿਚ 11ਵੀਂ ਜਮਾਤ ਦੇ ਵਿਦਿਆਰਥੀ ਸ਼ਾਮਿਲ ਕਰੀਮ ਨੂੰ 'ਗੂਗਲ ਸਾਇੰਸ ਫੇਅਰ ਗਲੋਬਲ ਕੌਨਟੈਸਟ' ਲਈ ਚੁਣਿਆ ਗਿਆ। ਇਸ ਮੁਕਾਬਲੇ ਲਈ ਆਈਆਂ ਹਜ਼ਾਰਾਂ ਐਂਟਰੀਆਂ ਵਿਚੋਂ ਸ਼ਾਮਿਲ ਦੀ ਚੋਣ ਕੀਤੀ ਗਈ। ਰਿਪੋਰਟ ਮੁਤਾਬਕ ਸ਼ਾਮਿਲ ਨੇ ਆਪਣੇ ਪ੍ਰਾਜੈਕਟ ਜ਼ਰੀਏ ਦੱਸਿਆ ਕਿ ਜੇਕਰ ਕੋਈ ਕਾਰ ਜਾਂ ਵਿਅਕਤੀ ਕਿਸੇ ਰਸਤੇ ਤੋਂ ਲੰਘ ਰਿਹਾ ਹੈ ਤਾਂ ਉਸ ਦੇ ਅੱਗੇ ਦੇ ਰਸਤੇ 'ਤੇ ਰੋਸ਼ਨੀ ਖੁਦ ਹੀ ਤੇਜ਼ ਹੋ ਜਾਂਦੀ ਹੈ ਅਤੇ ਉਸ ਦੇ ਪਿੱਛੇ ਦੀ ਰੋਸ਼ਨੀ ਖੁਦ ਹੀ ਮੱਧਮ ਪੈ ਜਾਂਦੀ ਹੈ, ਜਿਸ ਨਾਲ ਬਿਜਲੀ ਦੀ ਬਚਤ ਹੁੰਦੀ ਹੈ।

PunjabKesari

ਮੂਲ ਰੂਪ ਨਾਲ ਚੇਨਈ ਦੇ ਰਹਿਣ ਵਾਲੇ 15 ਸਾਲ ਦੇ ਸ਼ਾਮਿਲ ਨੇ ਮਹਿੰਗੇ ਇਨਫਰਾਰੈੱਡ ਆਧਾਰਿਤ ਮੋਸ਼ਨ ਡਿਟੈਕਟਰਾਂ ਦੀ ਵਰਤੋਂ ਕਰਨ ਦੀ ਬਜਾਏ ਫੋਟੋ-ਰੈਜਿਸਟਰਾਂ ਦੀ ਵਰਤੋਂ ਕੀਤੀ ਤਾਂ ਜੋ ਲੰਘਦੀਆਂ ਹੋਈਆਂ ਕਾਰਾਂ ਜਾਂ ਲੋਕਾਂ ਦੇ ਪਰਛਾਵੇਂ ਦਾ ਪਤਾ ਚੱਲ ਸਕੇ। ਪ੍ਰਾਜੈਕਟ ਮੁਤਾਬਕ ਜਦੋਂ ਕਈ ਪਰਛਾਵਾਂ ਨਜ਼ਰ ਆਵੇਗਾ ਤਾਂ ਅੱਗੇ ਦੇ ਰਸਤੇ ਵਿਚ ਰੋਸ਼ਨੀ ਤੇਜ਼ ਹੋ ਜਾਵੇਗੀ ਜਦਕਿ ਪਿਛਲੇ ਰਸਤੇ ਦੀ ਰੋਸ਼ਨੀ ਮੱਧਮ ਪੈ ਜਾਵੇਗੀ। ਅਖਬਾਰ ਨੇ ਸ਼ਾਮਿਲ ਦੇ ਹਵਾਲੇ ਨਾਲ ਦੱਸਿਆ,''ਸੁਰੱਖਿਆ ਕਾਰਨਾਂ ਕਾਰਨ ਤੁਸੀਂ ਸੜਕਾਂ 'ਤੇ ਲੱਗੀਆਂ ਲਾਈਟਾਂ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰ ਸਕਦੇ ਅਤੇ ਫਿਰ ਅਚਾਨਕ ਜਗਾ ਨਹੀਂ ਸਕਦੇ। ਲਿਹਾਜਾ ਹੱਲ ਇਹ ਹੈ ਕਿ ਤੁਸੀਂ ਰਸਤੇ ਦੇ ਜਿਹੜੇ ਹਿੱਸੇ 'ਤੇ ਚੱਲੋ ਉੱਥੇ ਰੋਸ਼ਨੀ ਤੇਜ਼ ਹੋ ਜਾਵੇ ਅਤੇ ਤੁਹਾਡੇ ਲੰਘ ਜਾਣ ਮਗਰੋਂ ਰੋਸ਼ਨੀ ਮੱਧਮ ਪੈ ਜਾਵੇ।'' 

ਸ਼ਾਮਿਲ ਨੇ ਦੱਸਿਆ ਕਿ ਉਹ ਆਪਣੇ ਪਿਤਾ ਤੋਂ ਮਿਲੀ ਪ੍ਰੇਰਣਾ ਕਾਰਨ ਬਿਜਲੀ ਦੀ ਬਰਬਾਦੀ 'ਤੇ ਲਗਾਮ ਲਗਾਉਣ ਦਾ ਹੱਲ ਲਿਆ ਸਕਿਆ। ਉਨ੍ਹਾਂ ਨੇ ਅੱਗੇ ਕਿਹਾ,''ਅਸੀਂ ਦੇਰ ਰਾਤ ਇਕ ਪਾਰਕ ਵਿਚ ਸੀ, ਜਿੱਥੇ ਸਾਰੀਆਂ ਲਾਈਟਾਂ ਬਲ ਰਹੀਆਂ ਸਨ। ਮੇਰੇ ਪਿਤਾ ਜੀ ਨੇ ਕਿਹਾ ਕੀ ਅਸੀਂ ਇਸ ਦਾ ਕੁਝ ਨਹੀਂ ਕਰ ਸਕਦੇ? ਉਦੋਂ ਮੈਂ ਫੈਸਲਾ ਲਿਆ ਕਿ ਮੇਰਾ ਪ੍ਰਾਜੈਕਟ ਸਟ੍ਰੀਟ ਲਾਈਟਾਂ ਨੂੰ ਸਮਾਰਟ ਬਣਾਉਣ 'ਤੇ ਆਧਾਰਿਤ ਹੋਵੇਗਾ।'' ਜਾਣਕਾਰੀ ਮੁਤਾਬਕ ਆਖਰੀ ਸੂਚੀ ਵਿਚ ਦੁਨੀਆ ਭਰ ਤੋਂ ਚੁਣੇ 20 ਪ੍ਰਤੀਯੋਗੀਆਂ ਦੇ ਨਾਵਾਂ ਦਾ ਐਲਾਨ ਇਸੇ ਮਹੀਨੇ ਕੀਤਾ ਜਾਵੇਗਾ।


Vandana

Content Editor

Related News