ਦੁਬਈ ਦੇ ਕ੍ਰਾਊਨ ਪ੍ਰਿੰਸ ਨੇ ਧੀ ਦਾ ਨਾਂ ਰੱਖਿਆ ''Hind'', ਬਣਿਆ ਚਰਚਾ ਦਾ ਵਿਸ਼ਾ
Thursday, Mar 27, 2025 - 04:30 PM (IST)

ਇੰਟਰਨੈਸ਼ਨਲ ਡੈਸਕ- ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਦੇ ਘਰ ਧੀ ਨੇ ਜਨਮ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੀ ਧੀ ਦਾ ਨਾਂ 'ਹਿੰਦ' ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸ਼ਾਹੀ ਜੋੜੇ ਦੇ ਦੋ ਪੁੱਤਰ ਅਤੇ ਇਕ ਧੀ ਵੀ ਹੈ। ਹਮਦਾਨ 2008 ਤੋਂ ਦੁਬਈ ਦੇ ਕ੍ਰਾਊਨ ਪ੍ਰਿੰਸ ਹਨ। ਉਹ ਸੰਯੁਕਤ ਅਰਬ ਅਮੀਰਾਤ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਵੀ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਸ਼ੇਖ ਹਮਦਾਨ ਨੇ ਆਪਣੀ ਮਾਂ ਸ਼ੇਖਾ ਹਿੰਦ ਬਿੰਤ ਮਕਤੂਮ ਬਿਨ ਜੁਮਾ ਅਲ ਮਕਤੂਮ ਦੇ ਸਨਮਾਨ 'ਚ ਆਪਣੀ ਧੀ ਦਾ ਨਾਂ 'ਹਿੰਦ' ਰੱਖਿਆ ਹੈ। ਸ਼ੇਖ ਹਮਦਾਨ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਅਤੇ ਸ਼ੇਖ ਹਿੰਦ ਬਿਨਤ ਮਕਤੂਮ ਬਿਨ ਜੁਮਾ ਅਲ ਮਕਤੂਮ ਦਾ ਦੂਜਾ ਪੁੱਤਰ ਹੈ। ਸ਼ੇਖ ਹਮਦਾਨ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਇੰਸਟਾਗ੍ਰਾਮ 'ਤੇ ਉਸ ਦੇ ਫਾਲੋਅਰਜ਼ ਦੀ ਗਿਣਤੀ 17 ਮਿਲੀਅਨ ਦੇ ਕਰੀਬ ਹੈ। ਉਹ @faz3 ਹੈਂਡਲ 'ਤੇ ਪੋਸਟਾਂ ਰਾਹੀਂ ਆਪਣੀ ਜ਼ਿੰਦਗੀ ਦੀਆਂ ਝਲਕੀਆਂ ਸਾਂਝੀਆਂ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-Putin ਆਉਣਗੇ ਭਾਰਤ, PM Modi ਦਾ ਸੱਦਾ ਕੀਤਾ ਸਵੀਕਾਰ
ਇਸ ਤੋਂ ਪਹਿਲਾਂ ਯੂ.ਏ.ਈ ਦੀ ਇਕ ਸਿਟੀ ਦਾ ਨਾਮ ਵੀ ਹਿੰਦ ਸਿਟੀ ਰੱਖਿਆ ਗਿਆ ਸੀ। ਅਜਿਹੇ ਵਿਚ ਭਾਰਤ ਦੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਹਿੰਦ ਨਾਮ ਹਿੰਦੁਸਤਾਨ ਨਾਲ ਜੁੜਿਆ ਹੋਇਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 'ਹਿੰਦ' ਸ਼ਬਦ ਦਾ ਮਤਲਬ ਸ਼ਕਤੀ ਅਤੇ ਵਿਰਾਸਤ ਹੈ। ਪੁਰਾਣੇ ਸਮੇਂ ਵਿਚ ਇਸ ਨਾਮ ਨੂੰ ਖੁਸ਼ਹਾਲੀ ਅਤੇ ਧਨ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਸੀ। ਦੁਬਈ ਤੇ ਯੂ.ਏ.ਈ ਦੇ ਦੇਸ਼ਾਂ ਵਿਚ ਇਹ ਨਾਮ ਕਾਫੀ ਆਮ ਹੈ ਅਤੇ ਕਈ ਕੁੜੀਆਂ ਦੇ ਨਾਮ ਹਿੰਦ ਰੱਖੇ ਜਾਂਦੇ ਹਨ। ਅਰਬ ਦੇਸ਼ਾਂ ਵਿਚ ਧੀਆਂ ਦਾ ਹਿੰਦ ਨਾਮ ਰੱਖਣ ਦੀ ਪੁਰਾਣੀ ਪਰੰਪਰਾ ਹੈ। ਸਦੀਆਂ ਤੋਂ ਇਸਲਾਮ ਵਿਚ ਇਸ ਨਾਮ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।