ਦੁਬਈ ''ਚ ਲਾਪਤਾ ਭਾਰਤੀ ਪ੍ਰਵਾਸੀ ਦੀ ਮਿਲੀ ਲਾਸ਼

Friday, Aug 07, 2020 - 06:28 PM (IST)

ਦੁਬਈ ''ਚ ਲਾਪਤਾ ਭਾਰਤੀ ਪ੍ਰਵਾਸੀ ਦੀ ਮਿਲੀ ਲਾਸ਼

ਦੁਬਈ (ਭਾਸ਼ਾ): ਦੁਬਈ ਵਿਚ ਅਪ੍ਰੈਲ ਤੋਂ ਹੀ ਲਾਪਤਾ 54 ਸਾਲਾ ਇਕ ਭਾਰਤੀ ਪ੍ਰਵਾਸੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਮੀਡੀਆ ਦੀ ਇਕ ਰਿਪੋਰਟ ਵਿਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਗਲਫ ਨਿਊਜ਼ ਵਿਚ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਕੇਰਲ ਦੇ ਸ਼੍ਰੀਧਰਨ ਦੇਵਕੁਮਾਰ 28 ਅਪ੍ਰੈਲ ਤੋਂ ਲਾਪਤਾ ਸਨ। ਉਹ ਦੁਬਈ ਵਿਚ ਕਾਰ ਕਿਰਾਏ 'ਤੇ ਦੇਣ ਵਾਲੀ ਇਕ ਕੰਪਨੀ ਵਿਚ ਸੁਪਰਵਾਈਜ਼ਰ ਸਨ।

ਪੜ੍ਹੋ ਇਹ ਅਹਿਮ ਖਬਰ- ਪਾਕਿ ਸੰਸਦ ਨੇ FATF ਸਬੰਧੀ ਬਿੱਲ ਕੀਤਾ ਪਾਸ

ਦੁਬਈ ਦੇ ਸਮਾਜਿਕ ਕਾਰਕੁੰਨ ਨਸੀਰ ਵਤਨਪੱਲੀ ਨੇ ਕਿਹਾ ਕਿ ਪਿਛਲੇ ਮਹੀਨੇ ਇਕ ਲਾਸ਼ ਬਰਾਮਦ ਹੋਈ ਸੀ ਪਰ ਲਾਸ਼ ਦੀ ਸਥਿਤੀ ਕਾਫ਼ੀ ਖਰਾਬ ਹੋ ਚੁੱਕੀ ਸੀ। ਬਾਅਦ ਵਿਚ ਡੀ.ਐੱਨ.ਏ. ਸਮੇਤ ਵਿਭਿੰਨ ਜਾਂਚਾਂ ਨਾਲ ਲਾਸ਼ ਦੀ ਪਛਾਣ ਹੋ ਸਕੀ। ਫਿਰ ਪਤਾ ਚੱਲਿਆ ਕਿ ਇਹ ਲਾਸ਼ ਦੇਵਕੁਮਾਰ ਦੀ ਹੀ ਸੀ। ਦੇਵਕੁਮਾਰ ਦੇ ਪਰਿਵਾਰ ਵਿਚ ਉਹਨਾਂ ਦੀ ਪਤਨੀ ਅਤੇ ਦੋ ਛੋਟੇ ਬੱਚੇ ਹਨ। ਦੱਸਿਆ ਜਾਂਦਾ ਹੈ ਕਿ ਕੋਰੋਨਾਵਾਇਰਸ ਕਾਰਨ ਉਹ ਕਾਫੀ ਤਣਾਅ ਵਿਚ ਵੀ ਸਨ।


author

Vandana

Content Editor

Related News