ਪਾਕਿਸਤਾਨ ''ਚ ਹੈ ਭਗਵਾਨ ਸ਼ਿਵ ਨਾਲ ਸੰਬੰਧਤ ਕਟਾਸ ਰਾਜ ਮੰਦਰ, ਸੁੱਕ ਰਿਹੈ ਪਵਿੱਤਰ ਸਰੋਵਰ

11/22/2017 10:02:42 AM

ਇਸਲਾਮਾਬਾਦ,(ਭਾਸ਼ਾ)—ਪਾਕਿਸਤਾਨ 'ਚ ਹਿੰਦੂਆਂ ਦੇ ਪ੍ਰਸਿੱਧ ਤੀਰਥ ਅਤੇ ਮਹਾਨ ਇਤਿਹਾਸਕ ਸਥਾਨ ਕਟਾਸਰਾਜ ਮੰਦਰ ਦਾ ਪਵਿੱਤਰ ਸਰੋਵਰ ਸੁੱਕਦਾ ਜਾ ਰਿਹਾ ਹੈ ਕਿਉਂਕਿ ਉਦਯੋਗਿਕ ਸਰਗਰਮੀਆਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਘੱਟ ਰਿਹਾ ਹੈ। ਇਹ ਸਰੋਵਰ  ਅਤੇ ਮੰਦਰ ਕੰਪਲੈਕਸ ਪੰਜਾਬ ਸੂਬੇ ਦੇ ਚੱਕਵਾਲ 'ਚ ਸਥਿਤ ਹੈ। ਇਤਿਹਾਸਿਕ ਕਥਾਵਾਂ ਅਨੁਸਾਰ ਜਦੋਂ ਮਾਂ ਪਾਰਵਤੀ ਸਤੀ ਹੋਈ ਤਾਂ ਭਗਵਾਨ ਸ਼ਿਵ ਜੀ ਦੀਆਂ ਅੱਖਾਂ 'ਚੋਂ ਹੰਝੂ ਵਗੇ, ਜਿਸਦੇ ਮਗਰੋਂ ਇਹ ਪਵਿੱਤਰ ਸਰੋਵਰ ਬਣ ਗਿਆ। 

PunjabKesari
ਰਿਪੋਰਟ ਅਨੁਸਾਰ ਸੁਪਰੀਮ ਕੋਰਟ ਨੇ ਸਰੋਵਰ ਦੇ ਸੁੱਕਣ 'ਤੇ ਖੁਦ ਨੋਟਿਸ ਲਿਆ ਸੀ। ਪੰਜਾਬ ਸਰਕਾਰ ਨੇ ਕੋਰਟ ਨੂੰ ਸੌਂਪੀ ਇਕ ਰਿਪੋਰਟ 'ਚ ਪਾਣੀ ਘਟਣ ਦੇ ਕਈ ਕਾਰਨ ਦੱਸੇ ਹਨ। ਇਸ ਤਰ੍ਹਾਂ ਦੀਆਂ ਮੀਡੀਆ ਰਿਪੋਰਟਾਂ ਆਈਆਂ ਸਨ ਕਿ ਕਟਾਸਰਾਜ ਸਰੋਵਰ ਸੁੱਕ ਰਿਹਾ ਹੈ ਕਿਉਂਕਿ ਇਸਦੇ ਆਸ-ਪਾਸ ਸਥਿਤ ਸੀਮੈਂਟ ਕਾਰਖਾਨੇ ਕਈ ਟਿਊਬਵੈੱਲਾਂ ਰਾਹੀਂ ਪਾਣੀ ਦੀ ਵੱਡੀ ਮਾਤਰਾ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਜ਼ਮੀਨ ਦੇ ਪਾਣੀ ਦਾ ਪੱਧਰ ਘੱਟ ਰਿਹਾ ਹੈ।  ਇਨ੍ਹਾਂ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਚੀਫ ਜਸਟਿਸ ਮੀਆਂ ਸਾਕਿਬ ਨਿਸਾਰ ਨੇ ਇਸ ਮੁੱਦੇ ਨੂੰ ਉਠਾਇਆ। ਸੁਪਰੀਮ ਕੋਰਟ ਦੇ 3 ਜੱਜਾਂ ਦੀ ਬੈਂਚ ਵੀਰਵਾਰ ਨੂੰ ਇਸ ਮਾਮਲੇ 'ਤੇ ਸੁਣਵਾਈ ਕਰ ਸਕਦੀ ਹੈ।


Related News