ਬ੍ਰਿਸਬੇਨ ਏਅਰਪੋਰਟ ''ਤੇ ਡਰੱਗ ਦਰਾਮਦ, ਕੈਨੇਡੀਅਨ ਵਿਅਕਤੀ ''ਤੇ ਦੋਸ਼

Friday, Oct 04, 2024 - 01:54 PM (IST)

ਬ੍ਰਿਸਬੇਨ ਏਅਰਪੋਰਟ ''ਤੇ ਡਰੱਗ ਦਰਾਮਦ, ਕੈਨੇਡੀਅਨ ਵਿਅਕਤੀ ''ਤੇ ਦੋਸ਼

ਸਿਡਨੀ- ਆਸਟ੍ਰੇਲੀਆ ਵਿਖੇ ਬ੍ਰਿਸਬੇਨ ਅਦਾਲਤ ਵਿਚ ਇੱਕ ਕੈਨੇਡੀਅਨ ਵਿਅਕਤੀ ਅੱਜ ਅਦਾਲਤ ਦਾ ਸਾਹਮਣਾ ਕਰੇਗਾ ਕਿਉਂਕਿ ਉਸ ਨੇ ਕਥਿਤ ਤੌਰ 'ਤੇ ਇੱਕ ਸੂਟਕੇਸ ਵਿੱਚ ਪੰਜ ਕਿਲੋਗ੍ਰਾਮ ਮੈਥ ਮਤਲਬ ਨਸ਼ੀਲਾ ਪਦਾਰਥ ਲੁਕੋ ਕੇ ਬ੍ਰਿਸਬੇਨ ਵਿੱਚ ਦਰਾਮਦ ਕੀਤਾ ਸੀ । 59 ਸਾਲਾ ਵਿਅਕਤੀ ਨੇ ਕਥਿਤ ਤੌਰ 'ਤੇ ਇਕ ਸੂਟਕੇਸ ਅਤੇ ਦੋ ਬੈਕਪੈਕਾਂ ਦੇ ਅੰਦਰ ਮੇਥਾਮਫੇਟਾਮਾਈਨ ਦੇ ਕਈ ਬੈਗ ਲੁਕੋਏ ਹੋਏ ਸਨ। ਸੂਟਕੇਸ ਦੇ ਅੰਦਰ ਤੌਲੀਏ ਵੀ ਸਨ, ਜੋ ਕਥਿਤ ਤੌਰ 'ਤੇ ਗੈਰ ਕਾਨੂੰਨੀ ਪਦਾਰਥ ਨੂੰ ਢੱਕੇ ਹੋਏ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਮਾੜੇ ਹਾਲਾਤ,  Waiter ਬਣਨ ਲਈ ਹਜ਼ਾਰਾਂ ਦੀ ਕਤਾਰ 'ਚ ਦਿਸੇ ਪੰਜਾਬੀ

ਆਸਟ੍ਰੇਲੀਅਨ ਬਾਰਡਰ ਫੋਰਸ ਨੇ 15 ਸਤੰਬਰ ਨੂੰ ਬੈਗੇਜ ਚੈਕਿੰਗ ਦੌਰਾਨ ਕਥਿਤ ਤੌਰ 'ਤੇ ਛੁਪਾਈਆਂ ਚੀਜ਼ਾਂ ਦਾ ਪਤਾ ਲਗਾਇਆ, ਜਦੋਂ ਯਾਤਰੀ ਕੈਨੇਡਾ ਦੇ ਵੈਨਕੂਵਰ ਤੋਂ ਬ੍ਰਿਸਬੇਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ ਸੀ।ਆਸਟ੍ਰੇਲੀਅਨ ਫੈਡਰਲ ਪੁਲਸ ਨੇ ਕਿਹਾ ਕਿ ਡਰੱਗ ਦੀ ਅੰਦਾਜ਼ਨ ਸਟ੍ਰੀਟ ਕੀਮਤ 5 ਮਿਲੀਅਨ ਡਾਲਰ ਹੈ। ਇਸ ਅਪਰਾਧ ਲਈ ਵੱਧ ਤੋਂ ਵੱਧ ਸਜ਼ਾ ਵਿਚ ਉਸ ਨੂੰ ਉਮਰ ਕੈਦ ਹੋ ਸਕਦੀ ਹੈ।ਉਹ ਪਹਿਲੀ ਵਾਰ 16 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਇਆ ਸੀ, ਜਦੋਂ ਉਸ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਉਹ ਅੱਜ ਬ੍ਰਿਸਬੇਨ ਮੈਜਿਸਟ੍ਰੇਟ ਅਦਾਲਤ ਦਾ ਸਾਹਮਣਾ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News