ਜਲਦ ਹੋਵੇਗਾ ਕੋਰੋਨਾ ਦਾ ਸਫਾਇਆ! ਮਰੀਜ਼ਾਂ ਦੇ ਖੂਨ ਨਾਲ ਦਵਾਈ ਬਣਾ ਰਹੀ ਇਹ ਕੰਪਨੀ

03/08/2020 4:03:42 PM

ਲੰਡਨ/ਟੋਕੀਓ- ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਜ਼ਿਆਦਾਤਰ ਮਰੀਜ਼ ਠੀਕ ਹੋ ਜਾਂਦੇ ਹਨ। ਅਜਿਹੇ ਮਰੀਜ਼ ਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਆਪਣੇ ਸਰੀਰ ਵਿਚ ਇਮਿਊਨ ਸਿਸਟਮ ਡਿਵਲੈਪ ਕਰ ਲੈਂਦੇ ਹਨ। ਇਸੇ ਕਾਰਨ ਹੁਣ ਕੋਰੋਨਾਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਦੇ ਖੂਨ ਦੀ ਵਰਤੋਂ ਕਰਕੇ ਦੂਜੇ ਮਰੀਜ਼ਾਂ ਨੂੰ ਠੀਕ ਕਰਨ ਦੇ ਲਈ ਦਵਾਈ ਬਣਾਈ ਜਾ ਰਹੀ ਹੈ।

PunjabKesari

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਵਿਗਿਆਨੀ ਕੋਰੋਨਾਵਾਇਰਸ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੇ ਖੂਨ ਨਾਲ ਹੀ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਦੇ ਨੇੜੇ ਪਹੁੰਚ ਗਏ ਹਨ। ਇਸ ਨੂੰ ਲੈ ਕੇ ਚੀਨ ਵਿਚ ਵੀ ਕੰਮ ਹੋ ਰਿਹਾ ਹੈ। ਉਥੇ ਹੀ ਜਾਪਾਨ ਦੀ ਇਕ ਦਵਾਈ ਕੰਪਨੀ 'ਤਾਕੇਡਾ' ਵੀ ਇਸ 'ਤੇ ਕੰਮ ਕਰ ਰਹੀ ਹੈ। ਕੰਪਨੀ ਇਮਿਊਨ ਸਿਸਟਮ ਥੈਰੇਪੀ ਨਾਂ ਨਾਲ ਇਸ ਦਵਾਈ ਨੂੰ ਡਿਪਲੈਪ ਕਰ ਸਕਦੀ ਹੈ।

PunjabKesari

ਮੈਡੀਕਲ ਸਾਈਂਸ ਦੀ ਥਿਓਰੀ ਮੁਤਾਬਕ ਵਾਇਰਸ ਤੋਂ ਰਿਕਵਰ ਹੋ ਚੁੱਕੇ ਵਿਅਕਤੀ ਦੇ ਸਰੀਰ ਵਿਚ ਬੀਮਾਰੀ ਨਾਲ ਲੜਨ ਵਾਲੇ ਪ੍ਰੋਟੀਨ ਪੈਦਾ ਹੁੰਦੇ ਹਨ। ਇਸ ਨੂੰ ਹੋਰ ਬੀਮਾਰ ਵਿਅਕਤੀ ਦੇ ਸਰੀਰ ਵਿਚ ਪਾ ਦਿੱਤਾ ਜਾਵੇ ਤਾਂ ਫਾਇਦਾ ਹੋ ਸਕਦਾ ਹੈ। ਅਜਿਹੇ ਪ੍ਰੋਟੀਨ ਨੂੰ ਐਂਟੀਬਾਡੀਜ਼ ਵੀ ਕਿਹਾ ਜਾਂਦਾ ਹੈ।

PunjabKesari

ਆਮ ਕਰਕੋ ਬੀਮਾਰ ਵਿਅਕਤੀ ਦਾ ਸਰੀਰ ਖੁਦ ਐਂਟੀਬਾਡੀਜ਼ ਡਿਵਲੈਪ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜੇਕਰ ਦਵਾਈ ਮੁਹੱਈਆ ਹੋਵੇ ਤਾਂ ਮਰੀਜ਼ਾਂ ਨੂੰ ਜਲਦੀ ਠੀਕ ਕੀਤਾ ਜਾ ਸਕਦਾ ਹੈ ਤੇ ਮ੍ਰਿਤਕਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ।

PunjabKesari

ਖਾਸ ਗੱਲ ਇਹ ਹੈ ਕਿ ਇਬੋਲਾ ਨਾਲ ਲੜਨ ਦੇ ਲਈ ਇਸੇ ਥਿਓਰੀ ਦੀ ਵਰਤੋਂ ਕੀਤੀ ਗਈ ਸੀ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਥਾਨਕ ਮਰੀਜ਼ਾਂ ਦੇ ਵਿਚਾਲੇ ਇਸ ਥਿਓਰੀ ਦੀ ਵਰਤੋਂ ਕਰ ਸਕਦੇ ਹਨ ਪਰ ਦਵਾਈ ਤਿਆਰ ਕਰਨ ਵਿਚ ਅਜੇ ਸਫਲਤਾ ਨਹੀਂ ਮਿਲੀ ਹੈ।


Baljit Singh

Content Editor

Related News