ਈਸਟਰ ਹਮਲਿਆਂ ਤੋਂ ਬਾਅਦ ਸ਼੍ਰੀਲੰਕਾ ''ਚ ਡਰੋਨ ''ਤੇ ਲੱਗੀ ਪਾਬੰਦੀ ਖਤਮ

Saturday, Jan 18, 2020 - 04:47 PM (IST)

ਈਸਟਰ ਹਮਲਿਆਂ ਤੋਂ ਬਾਅਦ ਸ਼੍ਰੀਲੰਕਾ ''ਚ ਡਰੋਨ ''ਤੇ ਲੱਗੀ ਪਾਬੰਦੀ ਖਤਮ

ਕੋਲੰਬੋ- ਸ਼੍ਰੀਲੰਕਾ ਵਿਚ ਈਸਟਰ ਐਤਵਾਰ ਦੇ ਹਮਲਿਆਂ ਤੋਂ ਬਾਅਦ ਡਰੋਨ 'ਤੇ ਲਾਈ ਗਈ ਪਾਬੰਦੀ ਹਟਾ ਦਿੱਤੀ ਗਈ ਹੈ। ਇਹਨਾਂ ਹਮਲਿਆਂ ਵਿਚ 263 ਲੋਕ ਮਾਰੇ ਗਏ ਸਨ। ਮੀਡੀਆ ਸੰਸਥਾਨਾਂ, ਵੀਡੀਓਗ੍ਰਾਫਰਾਂ, ਫੋਟੋਗ੍ਰਾਫਰਾਂ ਤੇ ਵਿਗਿਆਪਨ ਕੰਪਨੀਆਂ ਵਲੋਂ ਡਰੋਨ ਉਡਾਉਣ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਇਹ ਪਾਬੰਦੀ ਹਟਾਈ ਗਈ ਹੈ। ਹਾਲਾਂਕਿ ਪਾਬੰਦੀਸ਼ੁਦਾ ਹਵਾਈ ਖੇਤਰ ਵਿਚ ਡਰੋਨ ਦਾ ਸੰਚਾਲਨ ਬੰਦ ਰਹੇਗਾ।

ਮੰਤਰਾਲਾ ਨੇ ਆਪਣੀ ਵੈੱਬਸਾਈਟ 'ਤੇ ਸ਼ਨੀਵਾਰ ਨੂੰ ਕਿਹਾ ਕਿ ਸਾਰੇ ਡਰੋਨ ਆਪ੍ਰੇਟਰਾਂ ਨੂੰ ਡਰੋਨ ਉਡਾਉਣ ਲਈ ਰੱਖਿਆ ਮੰਤਰਾਲਾ ਤੋਂ ਮਨਜ਼ੂਰੀ ਲੈਣੀ ਪਵੇਗੀ। ਮੰਤਰਾਲਾ ਦੇ ਮੁਤਾਬਕ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੇ ਹੁਕਮ 'ਤੇ ਪਾਬੰਦੀ ਹਟਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਈਸਟਰ ਹਮਲਿਆਂ ਤੋਂ ਇਕ ਮਹੀਨੇ ਬਾਅਦ ਪਿਛਲੇ ਸਾਲ ਮਈ ਵਿਚ ਸੁਰੱਖਿਆ ਇੰਤਜ਼ਾਮਾਂ ਨੂੰ ਦੇਖਦੇ ਹੋਏ ਇਹ ਪਾਬੰਦੀ ਲਗਾਈ ਸੀ। ਦੱਖਣੀ ਏਸ਼ੀਆ ਵਿਚ ਇਸਲਾਮਿਕ ਸਟੇਟ ਨਾਲ ਸੁੜੇ ਸਥਾਨਕ ਮੁਸਲਿਮ ਸਮੂਹ ਦੇ 7 ਹਮਲਾਵਰਾਂ ਨੇ ਤਿੰਨ ਚਰਚਾਂ ਤੇ ਲਗਜ਼ਰੀ ਹੋਟਲਾਂ ਵਿਚ ਹਮਲਾ ਕੀਤਾ ਸੀ, ਜਿਸ ਵਿਚ 258 ਲੋਕ ਮਾਰੇ ਗਏ ਸਨ ਤੇ ਕਰੀਬ 500 ਲੋਕ ਜ਼ਖਮੀ ਹੋਏ ਸਨ।


author

Baljit Singh

Content Editor

Related News