ਦੱਖਣੀ ਲਾਲ ਸਾਗਰ ''ਚ ਸਮੁੰਦਰੀ ਜਹਾਜ਼ ''ਤੇ ਡਰੋਨ ਹਮਲਾ, ਯਮਨ ਦੇ ਹੂਤੀ ਬਾਗੀਆਂ ਦਾ ਹੱਥ ਹੋਣ ਦਾ ਸ਼ੱਕ
Tuesday, Feb 06, 2024 - 05:30 PM (IST)
ਤੇਲ ਅਵੀਵ/ਇਜ਼ਰਾਈਲ (ਭਾਸ਼ਾ) : ਦੱਖਣੀ ਲਾਲ ਸਾਗਰ ਵਿਚੋਂ ਲੰਘ ਰਹੇ ਇਕ ਸਮੁੰਦਰੀ ਜਹਾਜ਼ ‘ਤੇ ਮੰਗਲਵਾਰ ਤੜਕੇ ਡਰੋਨ ਨਾਲ ਹਮਲਾ ਕੀਤਾ ਗਿਆ ਅਤੇ ਇਸ ਹਮਲੇ ਪਿੱਛੇ ਯਮਨ ਦੇ ਹੂਤੀ ਬਾਗੀਆਂ ਦਾ ਹੱਥ ਹੋਣ ਦਾ ਸ਼ੱਕ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗਾਜ਼ਾ ਪੱਟੀ ਵਿੱਚ ਹਮਾਸ ਵਿਰੁੱਧ ਇਜ਼ਰਾਈਲ ਦੀ ਜੰਗ ਦੇ ਵਿਰੋਧ ਵਿੱਚ ਹੂਤੀ ਬਾਗੀਆਂ ਵੱਲੋਂ ਸਮੁੰਦਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਤਾਜ਼ਾ ਘਟਨਾ ਹੈ। ਬ੍ਰਿਟਿਸ਼ ਫੌਜ ਦੇ ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਆਪਰੇਸ਼ਨਜ਼ ਨੇ ਕਿਹਾ ਕਿ ਹਮਲਾ ਯਮਨ ਦੇ ਹੋਡੇਡਾ ਦੇ ਪੱਛਮ ਵਿੱਚ ਹੋਇਆ ਅਤੇ ਜਹਾਜ਼ ਦੀਆਂ ਖਿੜਕੀਆਂ ਨੂੰ "ਮਾਮੂਲੀ ਨੁਕਸਾਨ" ਪਹੁੰਚਾਇਆ।
ਇਹ ਵੀ ਪੜ੍ਹੋ: ਅਸਥਾਈ ਵੀਜ਼ੇ 'ਤੇ USA ਗਏ ਭਾਰਤੀ ਨੇ ਧੋਖੇ ਨਾਲ ਹਾਸਲ ਕੀਤੀ ਨਾਗਰਿਕਤਾ, ਹੁਣ ਭੁਗਤਣੀ ਪਵੇਗੀ ਲੰਬੀ ਸਜ਼ਾ
'ਆਪਰੇਸ਼ਨ' ਨੇ ਦੱਸਿਆ ਕਿ ਹਮਲੇ ਤੋਂ ਪਹਿਲਾਂ ਇਸ ਸਮੁੰਦਰੀ ਜਹਾਜ਼ ਦੇ ਨੇੜੇ ਇਕ ਹੋਰ ਛੋਟਾ ਜਹਾਜ਼ ਵੀ ਆਇਆ ਸੀ। ਨਿੱਜੀ ਸੁਰੱਖਿਆ ਕੰਪਨੀ ਐਂਬਰੇ ਨੇ ਹਮਲੇ ਦਾ ਸ਼ਿਕਾਰ ਹੋਏ ਸਮੁੰਦਰੀ ਜਹਾਜ਼ ਦੀ ਪਛਾਣ ਬ੍ਰਿਟਿਸ਼ ਮਲਕੀਅਤ ਵਾਲੇ ਕਾਰਗੋ ਜਹਾਜ਼ ਵਜੋਂ ਕੀਤੀ ਹੈ, ਜਿਸ 'ਕੇ ਬਰਬਾਡੋਸ ਦਾ ਝੰਡਾ ਲੱਗਾ ਹੋਇਆ ਸੀ। ਕੰਪਨੀ ਨੇ ਕਿਹਾ, ''ਹਮਲੇ 'ਚ ਜਹਾਜ਼ 'ਤੇ ਸਵਾਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ ਪਰ ਜਹਾਜ਼ ਨੂੰ ਮਾਮੂਲੀ ਨੁਕਸਾਨ ਹੋਇਆ ਹੈ।'' ਫਿਲਹਾਲ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਯਮਨ ਵਿੱਚ ਈਰਾਨ ਸਮਰਥਿਤ ਹੂਤੀ ਬਾਗੀ ਸ਼ੱਕ ਦੇ ਘੇਰੇ ਵਿੱਚ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।