ਕਮਾਲ ਹੋ ਗਿਆ...! ਆਪਣੇ-ਆਪ ਚੱਲ ਕੇ ਗਾਹਕ ਦੇ ਘਰ ਪਹੁੰਚ ਗਈ 'ਕਾਰ', ਦੇਖੋ ਹੈਰਾਨ ਕਰਦੀ ਵੀਡੀਓ

Saturday, Jun 28, 2025 - 02:27 PM (IST)

ਕਮਾਲ ਹੋ ਗਿਆ...! ਆਪਣੇ-ਆਪ ਚੱਲ ਕੇ ਗਾਹਕ ਦੇ ਘਰ ਪਹੁੰਚ ਗਈ 'ਕਾਰ', ਦੇਖੋ ਹੈਰਾਨ ਕਰਦੀ ਵੀਡੀਓ

ਇੰਟਰਨੈਸ਼ਨਲ ਡੈਸਕ- ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀ ਕੰਪਨੀ ਟੈਸਲਾ ਨੇ ਇਕ ਹੋਰ ਕਾਰਨਾਮਾ ਕਰ ਦਿਖਾਇਆ ਹੈ। ਕੰਪਨੀ ਨੇ ਬਿਨਾਂ ਡਰਾਈਵਰ ਦੇ ਆਪਣੀ ਪਹਿਲੀ ਕਾਰ ਗਾਹਕ ਦੇ ਘਰ ਤੱਕ ਡਿਲੀਵਰ ਕਰ ਦਿੱਤੀ ਹੈ। ਇਹ ਕੰਪਨੀ ਦੀ Y ਮਾਡਲ ਕਾਰ ਸੀ, ਜੋ ਕਿ ਕੰਪਨੀ ਦੀ ਅਮਰੀਕਾ ਦੇ ਟੈਕਸਾਸ ਸਥਿਤ ਫੈਕਟਰੀ ਤੋਂ ਸਿੱਧੇ ਗਾਹਕ ਦੇ ਘਰ ਤੱਕ ਬਿਨਾਂ ਕਿਸੇ ਡਰਾਈਵਰ ਦੀ ਮਦਦ ਦੇ ਆਪਣੇ-ਆਪ ਪੁੱਜ ਗਈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਮਾਲਕ ਨੇ 'ਐਕਸ' 'ਤੇ ਪੋਸਟ ਪਾ ਕੇ ਦੱਸਿਆ ਕਿ ਕਾਰ ਪਾਰਕਿੰਗਜ਼, ਹਾਈਵੇ ਤੇ ਸ਼ਹਿਰ ਦੇ ਰੋਡ ਤੋਂ ਹੁੰਦੇ ਹੋਏ ਬਿਨਾਂ ਕਿਸੇ ਡਰਾਈਵਰ ਜਾਂ ਰਿਮੋਟ ਆਪਰੇਟਰ ਦੇ ਆਪਣੇ ਆਪ ਗਾਹਕ ਤੱਕ ਪਹੁੰਚ ਗਈ ਹੈ।

Kapow! 💫 https://t.co/vltieZy7nO

— Elon Musk (@elonmusk) June 28, 2025

ਕਾਰ ਦੇ ਸਫ਼ਰ ਦੀ ਜਾਣਕਾਰੀ ਦਿੰਦਿਆਂ ਟੈਸਲਾ ਦੇ ਏ.ਆਈ. ਤੇ ਆਟੋਪਾਇਲਟ ਹੈੱਡ ਅਸ਼ੋਕ ਅੱਲੂਸਵਾਮੀ ਨੇ ਦੱਸਿਆ ਕਿ ਡਿਲੀਵਰੀ ਲਈ ਗਈ ਕਾਰ ਦੀ ਟਾਪ ਸਪੀਡ ਕਰੀਬ 72 ਮੀਲ (ਕਰੀਬ 115 ਕਿੱਲੋਮੀਟਰ) ਪ੍ਰਤੀ ਘੰਟੇ ਦੀ ਰਹੀ ਤੇ ਇਹ ਕਰੀਬ ਅੱਧੇ ਘੰਟੇ 'ਚ ਆਪਣੀ ਮੰਜ਼ਲ 'ਤੇ ਪਹੁੰਚ ਗਈ।

ਟੈਸਲਾ ਦੀ ਕਾਰ ਦਾ ਇਹ ਕਾਰਨਾਮਾ ਆਵਾਜਾਈ ਮਾਮਲੇ 'ਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਉਮੀਦ ਜਤਾਈ ਜਾਣ ਲੱਗੀ ਹੈ ਕਿ ਟੈਸਲਾ ਦੀ ਇਸ ਉਪਲੱਬਧੀ ਮਗਰੋਂ ਬਾਕੀ ਕੰਪਨੀਆਂ ਵੀ ਆਪਣੀਆਂ ਕਾਰਾਂ ਨੂੰ ਏ.ਆਈ. ਨਾਲ ਲੈਸ ਕਰ ਕੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਦੇਣ ਵੱਲ ਧਿਆਨ ਦੇਣਗੀਆਂ।

ਇਹ ਵੀ ਪੜ੍ਹੋ- ਭਾਰਤ ਨਾਲ ਖੁੱਲ੍ਹਾ ਵਪਾਰ ਕਰੇਗਾ ਅਮਰੀਕਾ ! ਰਾਸ਼ਟਰਪਤੀ ਟਰੰਪ ਨੇ ਦਿੱਤੇ ਸੰਕੇਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News