ਅਮਰੀਕਾ : ਬੱਸ ਅੱਡੇ 'ਤੇ ਵਾਹਨ ਚਾਲਕ ਨੇ ਭੀੜ ਨੂੰ ਦਰੜਿਆ, ਸੱਤ ਲੋਕਾਂ ਦੀ ਦਰਦਨਾਕ ਮੌਤ

Monday, May 08, 2023 - 11:03 AM (IST)

ਅਮਰੀਕਾ : ਬੱਸ ਅੱਡੇ 'ਤੇ ਵਾਹਨ ਚਾਲਕ ਨੇ ਭੀੜ ਨੂੰ ਦਰੜਿਆ, ਸੱਤ ਲੋਕਾਂ ਦੀ ਦਰਦਨਾਕ ਮੌਤ

ਬ੍ਰਾਊਂਸਵਿਲੇ (ਏਪੀ): ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਸਰਹੱਦੀ ਸ਼ਹਿਰ ਬ੍ਰਾਊਨਸਵਿਲੇ ਵਿਚ ਇੱਕ ਐਸਯੂਵੀ ਡਰਾਈਵਰ ਨੇ ਬੱਸ ਸਟੇਸ਼ਨ 'ਤੇ ਬੱਸ ਦੀ ਉਡੀਕ ਕਰ ਰਹੇ ਲੋਕਾਂ 'ਤੇ ਆਪਣੀ ਗੱਡੀ ਚੜ੍ਹਾ ਦਿੱਤੀ, ਜਿਸ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।ਇਹ ਬੱਸ ਸਟੈਂਡ ਸ਼ਰਨਾਰਥੀ ਕੈਂਪ ਦੇ ਬਾਹਰ ਬਣਿਆ ਹੈ। ਸ਼ਰਨਾਰਥੀ ਕੈਂਪ ਬਿਸ਼ਪ ਐਨਰੀਕ ਸੈਨ ਪੇਡਰੋ ਓਜ਼ਾਨਮ ਸੈਂਟਰ ਦੇ ਨਿਰਦੇਸ਼ਕ ਵਿਕਟਰ ਮਾਲਡੋਨਾਡੋ ਨੇ ਕਿਹਾ ਕਿ ਉਸ ਨੇ ਕੈਂਪ ਵਿਚ ਲਗਾਏ ਗਏ ਨਿਗਰਾਨੀ ਕੈਮਰੇ ਤੋਂ ਵੀਡੀਓ ਦੇਖੀ ਸੀ, ਜਦੋਂ ਉਸ ਨੂੰ ਐਤਵਾਰ ਸਵੇਰੇ ਹਾਦਸੇ ਦੀ ਸੂਚਨਾ ਦਿੱਤੀ ਗਈ। 

PunjabKesari

ਮਾਲਡੋਨਾਡੋ ਨੇ ਕਿਹਾ ਕਿ "ਅਸੀਂ ਵੀਡੀਓ ਵਿੱਚ ਦੇਖਿਆ ਕਿ ਇਹ SUV ਇੱਕ ਰੇਂਜ ਰੋਵਰ ਸੀ ਅਤੇ ਇਸ ਨੇ ਤੇਜ਼ ਰਫ਼ਤਾਰ ਨਾਲ ਲਾਲ ਬੱਤੀ ਪਾਰ ਕੀਤੀ ਅਤੇ ਬੱਸ ਸਟਾਪ ਵਿੱਚ ਬੈਠੇ ਲੋਕਾਂ 'ਤੇ ਚੜ੍ਹ ਗਈ।" ਉਹਨਾਂ ਦੱਸਿਆ ਕਿ ਬੱਸ ਅੱਡੇ ਵਿਚ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈ, ਇਸ ਲਈ ਲੋਕ ਸੜਕ ਕਿਨਾਰੇ ਬਣੀ ਪੱਟੀ 'ਤੇ ਬੈਠੇ ਸਨ। ਇਸ ਹਾਦਸੇ ਵਿੱਚ ਮਰਨ ਵਾਲੇ ਜ਼ਿਆਦਾਤਰ ਵੈਨੇਜ਼ੁਏਲਾ ਦੇ ਹਨ। ਨਿਰਦੇਸ਼ਕ ਅਨੁਸਾਰ ਗੱਡੀ ਸੜਕ ਕਿਨਾਰੇ ਲੱਗੀ ਪੱਟੀ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ ਅਤੇ 200 ਫੁੱਟ ਦੀ ਦੂਰੀ ਤੱਕ ਜਾ ਪਹੁੰਚੀ। ਉਥੇ ਪੈਦਲ ਜਾ ਰਹੇ ਕੁਝ ਲੋਕਾਂ ਨੂੰ ਵੀ ਗੱਡੀ ਨੇ ਟੱਕਰ ਮਾਰ ਦਿੱਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਕੈਨੇਡਾ 'ਚ ਭਾਰਤੀ ਮੂਲ ਦੇ ਸਚਿਤ ਮਹਿਰਾ ਬਣੇ ਲਿਬਰਲ ਪਾਰਟੀ ਦੇ ਨਵੇਂ ਪ੍ਰਧਾਨ 

ਬ੍ਰਾਊਨਸਵਿਲੇ ਪੁਲਸ ਦੇ ਜਾਂਚ ਅਧਿਕਾਰੀ ਮਾਰਟਿਨ ਸੈਂਡੋਵਾਲ ਨੇ ਦੱਸਿਆ ਕਿ ਹਾਦਸਾ ਸਵੇਰੇ 8:30 ਵਜੇ ਵਾਪਰਿਆ ਅਤੇ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਡਰਾਈਵਰ ਨੇ ਜਾਣਬੁੱਝ ਕੇ ਲੋਕਾਂ ਨੂੰ ਟੱਕਰ ਮਾਰੀ ਜਾਂ ਇਹ ਹਾਦਸਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਗੱਡੀ ਦਾ ਡਰਾਈਵਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਸ਼ਰਨਾਰਥੀ ਕੈਂਪ ਦੇ ਡਾਇਰੈਕਟਰ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਧਮਕੀ ਨਹੀਂ ਮਿਲੀ ਪਰ ਬਾਅਦ 'ਚ ਲੋਕਾਂ ਨੇ ਇੱਥੇ ਆ ਕੇ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ''ਕੁਝ ਲੋਕ ਗੇਟ 'ਤੇ ਆਏ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਕਿਹਾ ਕਿ ਇਹ ਸਾਡੇ ਕਾਰਨ ਹੋਇਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News