ਆਸਟ੍ਰੇਲੀਆ : ਘਰ ’ਚ ਲੱਗੀ ਅੱਗ ਬੁਝਾਉਣ ਗਏ ਫਾਇਰ ਫਾਈਟਰ ’ਤੇ ਹਮਲਾ

Thursday, Aug 29, 2019 - 01:24 PM (IST)

ਸਿਡਨੀ— ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ’ਚ ਅੱਜ ਤੜਕਸਾਰ ਇਕ ਘਰ ’ਚ ਅੱਗ ਲੱਗ ਗਈ ਅਤੇ ਫਾਇਰ ਫਾਈਟਰਜ਼ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ। ਇੱਥੇ ਘਰ ’ਚ ਫਾਇਰ ਫਾਈਟਰਜ਼ ਅਤੇ ਰੈਸਕਿਊ ਅਧਿਕਾਰੀਆਂ ਨੂੰ ਇਕ 40 ਸਾਲਾ ਵਿਅਕਤੀ ਮਿਲਿਆ। ਪੁਲਸ ਨੇ ਉਸ ਨੂੰ ਇੱਥੇ ਰੁਕਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਵਿਅਕਤੀ ਚਾਕੂ ਲੈ ਕੇ ਆ ਗਿਆ। ਪੁਲਸ ਨੇ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਚਾਕੂ ਛੱਡਣ ਦਾ ਨਾਂ ਨਹੀਂ ਲੈ ਰਿਹਾ ਸੀ। ਪੁਲਸ ਨੇ ਦੱਸਿਆ ਕਿ ਉਸ ਕੋਲ ਮਿਰਚਾਂ ਵਾਲੀ ਸਪ੍ਰੇਅ ਵੀ ਸੀ। ਘਰ ਨੂੰ ਲਗਭਗ ਤੜਕੇ ਇਕ ਵਜੇ ਲੱਗੀ।

PunjabKesari

ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ’ਚ ਪੁਲਸ ਅਧਿਕਾਰੀ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਉਸ ਨੇ ਇਕ ਫਾਇਰ ਅਤੇ ਰੈਸਕਿਊ ਅਧਿਕਾਰੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਅਧਿਕਾਰੀ ਨੂੰ ਵਧੇਰੇ ਸੱਟ ਨਹੀਂ ਲੱਗੀ ਤੇ ਬਚਾਅ ਹੋ ਗਿਆ। ਇਸ ਮਗਰੋਂ ਪੁਲਸ ਨੇ ਉਸ ਵਿਅਕਤੀ ਨੂੰ ਜ਼ਮੀਨ ’ਤੇ ਸੁੱਟ ਕੇ ਹਿਰਾਸਤ ’ਚ ਲੈ ਲਿਆ। ਉਸ ਨੂੰ ਬਲੈਕਟਾਊਨ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਪੁਲਸ ਉਸ ’ਤੇ ਨਜ਼ਰ ਰੱਖ ਰਹੀ ਹੈ। ਅੱਗ ਕਾਰਨ ਘਰ ਕਾਫੀ ਨੁਕਸਾਨਿਆ ਗਿਆ। ਪੁਲਸ ਦਾ ਮੰਨਣਾ ਹੈ ਕਿ ਘਰ ਨੂੰ ਜਾਣ-ਬੁੱਝ ਕੇ ਅੱਗ ਲਗਾਈ ਗਈ ਸੀ। ਪੁਲਸ ਇਸ ਸਬੰਧੀ ਹੋਰ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਸੱਚ ਸਾਹਮਣੇ ਆ ਸਕੇ।


Related News